ਕੌਮਾਂਤਰੀ ਮਨੁੱਖੀ ਸਹਾਇਤਾ ਦੇ ਲੋੜਵੰਦਾਂ ਦੀ ਗਿਣਤੀ ‘ਚ 2030 ਤੱਕ 50 ਫੀਸਦੀ ਤੱਕ ਹੋ ਸਕਦੈ ਵਾਧਾ : ਯੂ.ਐੱਨ.

73
Share

ਜਨੇਵਾ, 14 ਅਕਤੂਬਰ (ਪੰਜਾਬ ਮੇਲ)-ਤੇਜ਼ ਗਰਮੀ, ਜਲਵਾਯੂ ਤਬਦੀਲੀ, ਜੰਗਲਾਂ ‘ਚ ਅੱਗ, ਸੋਕਾ ਅਤੇ ਤੂਫਾਨਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਦੀ ਮੌਸਮ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਸਾਲ 2030 ਤੱਕ ਕੌਮਾਂਤਰੀ ਮਨੁੱਖੀ ਸਹਾਇਤਾ ਦੇ ਲੋੜਵੰਦ ਲੋਕਾਂ ਦੀ ਗਿਣਤੀ ‘ਚ 50 ਫੀਸਦੀ ਤੱਕ ਵਾਧਾ ਹੋ ਸਕਦਾ ਹੈ।
ਸਾਲ 2018 ‘ਚ ਦੁਨੀਆਂ ਭਰ ‘ਚ ਅਜਿਹੀ ਲੋੜ ਵਾਲੇ ਲੋਕਾਂ ਦੀ ਗਿਣਤੀ 10.8 ਕਰੋੜ ਸੀ। ਵਿਸ਼ਵ ਮੌਸਮ ਵਿਗਿਆਨ ਏਜੰਸੀ ਨੇ ਮੰਗਲਵਾਰ ਨੂੰ ਜਾਰੀ ਇਕ ਨਵੀਂ ਰਿਪੋਰਟ ‘ਚ ਕਿਹਾ ਹੈ ਕਿ ਜਲਵਾਯੁ ਤਬਦੀਲੀ ਕਾਰਣ ਹਰ ਸਾਲ ਵੱਡੀ ਗਿਣਤੀ ‘ਚ ਬਿਪਤਾਵਾਂ ਆ ਰਹੀਆਂ ਹਨ। ਇਸ ਵਿਚ ਕਿਹਾ ਗਿਆ ਹੈ ਕਿ ਪਿਛਲੇ 50 ਸਾਲਾਂ ‘ਚ 11,000 ਤੋਂ ਜ਼ਿਆਦਾ ਬਿਪਤਾਵਾਂ ਆਈਆਂ ਹਨ, ਜੋ ਮੌਸਮ, ਜਲਵਾਯੂ ਅਤੇ ਸੂਨਾਮੀ ਵਰਗੀਆਂ ਘਟਨਾਵਾਂ ਨਾਲ ਸਬੰਧਤ ਹਨ। ਇਨ੍ਹਾਂ ਬਿਪਤਾਵਾਂ ਕਾਰਣ 20 ਲੱਖ ਲੋਕਾਂ ਦੀ ਮੌਤ ਹੋਈ ਹੈ ਅਤੇ 3.6 ਖਰਬ (ਟ੍ਰਿਲੀਅਨ) ਡਾਲਰ ਦਾ ਆਰਥਿਕ ਨੁਕਸਾਨ ਹੋਇਆ ਹੈ।
ਜਦਕਿ ਇਸ ਦਰਮਿਆਨ ਇਕ ਹਾਂ-ਪੱਖੀ ਘਟਨਾਚੱਕਰ ‘ਚ ਹਰ ਸਾਲ ਮੌਸਮੀ ਬਿਪਤਾਵਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਔਸਤ ਗਿਣਤੀ ‘ਚ ਇਕ-ਤਿਹਾਈ ਦੀ ਕਮੀ ਦਰਜ ਕੀਤੀ ਗਈ ਹੈ।


Share