ਕੌਮਾਂਤਰੀ ਟੈਲੀਫੋਨ ਘੁਟਾਲਿਆਂ ’ਚ ਸ਼ਾਮਲ ਭਾਰਤੀ ਮੂਲ ਦਾ ਨੌਜਵਾਨ ਗਿ੍ਰਫਤਾਰ

65
Share

ਟੋਰਾਂਟੋ, 28 ਦਸੰਬਰ (ਪੰਜਾਬ ਮੇਲ)- ਕੈਨੇਡਾ ‘ਚ ਭਾਰਤੀ ਮੂਲ ਦੇ 25 ਸਾਲਾ ਵਿਅਕਤੀ ਨੂੰ ਕਥਿਤ ਤੌਰ ’ਤੇ ਕਈ ਕੌਮਾਂਤਰੀ ਟੈਲੀਫੋਨ ਘੁਟਾਲਿਆਂ ’ਚ ਸ਼ਾਮਲ ਹੋਣ ਲਈ ਗਿ੍ਰਫਤਾਰ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਨੂੰ ਦੇਸ਼ ਦੇ ਬਾਹਰ ਸਥਿਤ ਲੋਕ ਪੈਸਿਆਂ ਦੀ ਹੇਰਾਫੇਰੀ ਦੇ ਲਈ ਕੰਮ ’ਤੇ ਰੱਖਦੇ ਸੀ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਦੱਸਿਆ ਕਿ ਓਨਟਾਰੀਓ ਦੇ ਬਰੈਂਪਟਨ ’ਚ ਰਹਿਣ ਵਾਲੇ ਅਭਿਨਵ ਬੈਕਟਰ ’ਤੇ ਦੋਸ਼ ਹਨ ਕਿ ਉਸ ਨੇ 5 ਹਜ਼ਾਰ ਅਮਰੀਕੀ ਡਾਲਰ ਤੋਂ ਜ਼ਿਆਦਾ ਦੀ ਹੇਰਾਫੇਰੀ ਕੀਤੀ।
ਟੈਲੀਫੋਨ ਘੁਟਾਲੇ ਅਤੇ ਹੋਰ ਮਾਮਲਿਆਂ ਦੀ ਜਾਂਚ ਲਈ ਅਕਤੂਬਰ 2018 ਵਿਚ ਆਰ.ਸੀ.ਐੱਮ.ਪੀ. ਨੇ ਔਕਟਾਵਿਆ ਜਾਂਚ ਕੀਤੀ ਸੀ, ਜਿਸ ਤੋਂ ਬਾਅਦ ਇਹ ਗਿ੍ਰਫਤਾਰੀ ਕੀਤੀ ਗਈ। ਜਾਂਚ ਦੌਰਾਨ ਹੁਣ ਤੱਕ 10 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਧੋਖਾਧੜੀ ਕਰਨ ਵਾਲੇ ਇਹ ਲੋਕ ਦੇਸ਼ ਦੇ ਬਾਹਰ ਤੋਂ ਕੰਮ ਕਰਦੇ ਸੀ ਅਤੇ 2014 ਤੋਂ ਕੈਨੇਡਾ ਦੇ ਲੋਕਾਂ ਨੂੰ ਅਪਣਾ ਨਿਸ਼ਾਨਾ ਬਣਾ ਰਹੇ ਸੀ। ਭਾਰਤ ’ਚ ਨਾਜਾਇਜ਼ ਕਾਲ ਸੈਂਟਰਾਂ ’ਤੇ ਹੋਈ ਛਾਪੇਮਾਰੀ ਅਤੇ ਕੈਨੇਡਾ ਵਿਚ ਹੋਈ ਗਿ੍ਰਫ਼ਤਾਰੀ ਦੇ ਬਾਵਜੂਦ ਇਹ ਮੁਲਜ਼ਮ ਧੋਖਾ ਦੇਣ ਦੀ ਆਪਣੀ ਰਣਨੀਤੀ ਬਦਲ ਕੇ ਕੈਨੇਡੀਅਨ ਲੋਕਾਂ ਨੂੰ ਠੱਗ ਰਹੇ ਸੀ।

Share