ਕੌਫੀ ਟੇਬਲ ਬੁੱਕ “ਰਾਮਗੜ੍ਹੀਆ ਵਿਰਾਸਤ” ਇੰਗਲੈਂਡ ਵਿਚ ਹੋਈ ਲੋਕ ਅਰਪਣ

953
Share

ਸਰੀ, 5 ਸਤੰਬਰ (ਹਰਦਮ ਮਾਨ/)-ਕੈਨੇਡਾ ਅਤੇ ਭਾਰਤ ਵਿਚ ਵੱਖ ਵੱਖ ਥਾਵਾਂ ਤੇ ਕੀਤੇ ਗਏ ਸਮਾਗਮਾਂ ਤੋਂ ਬਾਅਦ ਪੰਜਾਬੀ ਦੀ ਪਹਿਲੀ ਕੌਫੀ ਟੇਬਲ ਬੁੱਕ “ਰਾਮਗੜ੍ਹੀਆ ਵਿਰਾਸਤ” ਇੰਗਲੈਂਡ ਵਿਚ ਰਾਮਗੜ੍ਹੀਆ ਕੌਂਸਲ ਯੂ.ਕੇ. ਵੱਲੋਂ ਲੋਕ ਅਰਪਣ ਕੀਤੀ ਗਈ। ਗੁਰੂ ਨਾਨਕ ਸਿੱਖ ਟੈਂਪਲ (ਰਾਮਗੜ੍ਹੀਆ ਐਸੋਸੀਏਸ਼ਨ) ਗਲਾਸਗੋ, ਸਕਾਟਲੈਂਡ ਵਿਖੇ ਇਸ ਪੁਸਤਕ ਨੂੰ ਲੋਕ ਅਰਪਣ ਕਰਨ ਦੀ ਰਸਮ ਲਛਮਣ ਸਿੰਘ ਭੰਬਰਾ, ਰਾਜਿੰਦਰ ਸਿੰਘ ਸੀਹਰਾ, ਰਣਵੀਰ ਸਿੰਘ ਵਿਰਦੀ, ਨਰਿੰਦਰਜੀਤ ਸਿੰਘ ਉੱਭੀ ਅਤੇ ਕੌਂਸਲ ਦੇ ਮੈਂਬਰਾਂ ਨੇ ਅਦਾ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ। ਇਹ ਸਮਾਗਮ ਰਾਮਗੜ੍ਹੀਆ ਕੌਂਸਲ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ “ਮਿਸਲ ਡੇ” ਅਤੇ ਰਾਮਗੜ੍ਹੀਆ ਐਸੋਸੀਏਸ਼ਨ ਗਲਾਸਗੋ ਦੀ 40 ਵੀਂ ਵਰ੍ਹੇਗੰਢ ਨੂੰ ਸਮੱਰਪਿਤ ਕੀਤਾ ਗਿਆ। ਕੌਂਸਲ ਦੇ ਮੈਂਬਰਾਂ ਨੇ ਇਸ ਪੁਸਤਕ ਨੂੰ ਇਤਿਹਾਸਕ ਦਸਤਾਵੇਜ਼ ਦਸਦਿਆਂ ਸ. ਜੈਤੇਗ ਸਿੰਘ ਅਨੰਤ ਅਤੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦਾ ਧੰਨਵਾਦ ਕੀਤਾ।
ਦੱਸਣਯੋਗ ਹੈ ਕਿ ਇਹ ਸਚਿੱਤਰ ਵੱਡ-ਆਕਾਰੀ ਪੁਸਤਕ ਸਰੀ (ਕੈਨੇਡਾ) ਵਿਚ ਰਹਿ ਰਹੇ ਪੰਜਾਬੀ ਦੇ ਪ੍ਰਸਿੱਧ ਲੇਖਕ, ਵਿਦਵਾਨ ਅਤੇ ਚਿੰਤਕ ਜੈਤੇਗ ਸਿੰਘ ਅਨੰਤ ਵੱਲੋਂ ਸੰਪਾਦਿਤ ਕੀਤੀ ਗਈ ਹੈ ਅਤੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ। ਕੈਨੇਡਾ ਵਿਖੇ ਇਹ ਪੁਸਤਕ ਪ੍ਰਾਪਤ ਕਰਨ ਲਈ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨਾਲ ਫੋਨ ਨੰਬਰ 778-836-2543 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।


Share