PUNJABMAILUSA.COM

ਕੋੋਕਾ ਕੋਲਾ-ਏਵਨ ਸਾਇਕਲ ਜਰਖੜ ਖੇਡਾਂ : ਰਾਮਪੁਰ ਕਲੱਬ ਸੈਮੀਫਾਇਨਲ ਵਿੱਚ, ਕਿਲਾ ਰਾਏਪੁਰ ਤੇ ਮੋਗਾ ਕੁਆਟਰਫਾਇਨਲ ਵਿੱਚ ਪੁੱਜੇ

May 22
21:12 2017

honouring cheif guest
ਸੀਚੇਵਾਲ ਅਤੇ ਜਰਖੜ ਅਕਾਦਮੀ ਰਲਕੇ ਖੇਡਾਂ ਦੀ ਤਰੱਕੀ ਲਈ ਉਪਰਾਲੇ ਕਰਨਗੀਆਂ – ਸੰਤ ਸੀਚੇਵਾਲ
ਲ਼ੁਧਿਆਣਾ, 22 ਮਈ (ਪੰਜਾਬ ਮੇਲ)- ਹਾਕੀ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖੜ ਵੱਲੋਂ ਕਰਵਾਏ ਜਾ ਰਹੇ ਕੋਕਾ ਕੋਲਾ-ਏਵਨ ਸਾਇਕਲ ਜਰਖੜ ਖੇਡਾਂ ਤੇ ਓਲੰਪੀਅਨ ਪਿ੍ਰਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਤੀਸਰੇ ਗੇੜ ਦੇ ਮੈਚਾਂ ਵਿੱਚ ਅੱਜ ਜਿੱਥੇ ਨੀਟ੍ਹਾ ਕਲੱਬ ਰਾਮਪੁਰ ਨੇ ਸ਼ੇਰੇ ਕਲੱਬ ਸੁਲਤਾਨਪੁਰ ਨੂੰ 5-4 ਨਾਲ ਹਰਾ ਕੇ ਸੈਮੀਫਾਇਨਲ ਲਈ ਕੁਆਲੀਫਾਈ ਕੀਤਾ, ਉਥੇ ਗਰੇਵਾਲ ਕਲੱਬ ਕਿਲਾ ਰਾਏਪੁਰ ਨੇ ਗੁਰੂ ਗੋਬਿੰਦ ਸਿੰਘ ਕਲੱਬ ਬੁੱਟਰ ਮੋਗਾ ਨੂੰ 7-4 ਨਾਲ ਹਰਾ ਕੇ ਆਪਣੀ ਕੁਆਟਰਫਾਇਨਲ ਵਿੱਚ ਜਗ੍ਹਾ ਪੱੱਕੀ ਕੀਤੀ।
ਫਲੱਡ ਲਾਇਟਾਂ ਦੀ ਰੌਸ਼ਨੀ ਵਿੱਚ ਨੀਲੇ ਅਤੇ ਲਾਲ ਰੰਗ ਦੀ ਐਸਟੋਟਰਫ ਤੇ ਖੇਡੇ ਗਏ ਤੀਸਰੇ ਗੇੜ ਦੇ ਮੈਚਾਂ ਵਿੱਚ ਰਾਮਪੁਰ ਨੇ ਫਸਵੀਂ ਟੱਕਰ ਵਿੱਚ ਸੁਲਤਾਨਪੁਰ ਨੂੰ 5-4 ਨਾਲ ਹਰਾਇਆ। ਅੱਧੇ ਸਮੇਂ ਤੱਕ ਜੇਤੂ ਟੀਮ 4-3 ਨਾਲ ਅੱਗੇ ਸੀ। ਮੈਚ ਦੀ ਸ਼ੁਰੂਆਤ ਵਿੱਚ ਸੁਲਤਾਪੁਰ ਦਾ ਪੱਲੜਾ ਭਾਰੀ ਰਿਹਾ। ਪਰ ਆਖਰੀ ਕੁਆਟਰ ਵਿੱਚ ਰਾਮਪੁਰ ਦੇ ਖਿਡਾਰੀਆਂ ਨੇ ਆਪਣਾ ਜੇਤੂ ਮੋਰਚਾ ਫਤਹਿ ਕੀਤਾ। ਜੇਤੂ ਟੀਮ ਵੱਲੋਂ ਸੁਖਜੀਤ ਸਿੰਘ ਨੇ 5ਵੇਂ, ਗੁਰਤੇਜ ਸਿੰਘ ਨੇ 18ਵੇਂ, ਕੁਲਵਿੰਦਰ ਸਿੰਘ ਨੇ 21ਵੇਂ, ਰਜਿੰਦਰ ਸਿੰਘ ਨੇ 22ਵੇਂ ਅਤੇ ਅਮਨਦੀਪ ਸਿੰਘ ਨੇ 44ਵੇਂ ਮਿੰਟ ਵਿੱਚ ਗੋਲ ਕੀਤ। ਜਦਕਿ ਸੁਲਤਾਨਪੁਰ ਵੱਲੋਂ ਨਵਪ੍ਰੀਤ ਸਿੰਘ ਨੇ ਤੀਸਰੇ, ਜਸਵੀਰ ਸਿੰਘ ਨੇ 11ਵੇਂ , ਪਰਮਵੀਰ ਸਿੰਘ ਨੇ 23ਵੇਂ ਅਤੇ ਗੁਰਦੀਪ ਸਿੰਘ ਨੇ 37ਵੇਂ ਮਿੰਟ ਵਿੱਚ ਗੋਲ ਕੀਤੇ। ਰਾਮਪੁਰ ਦੀ ਇਹ ਲਗਾਤਾਰ ਤੀਸਰੀ ਜਿੱਤ ਸੀ ਅਤੇ ਉਸਨੇ 15 ਅੰਕਾਂ ਨਾਲ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰ ਲਿਆ। ਜਦਕਿ ਸੁਲਤਾਨਪੁਰ ਨੂੰ ਟੂਰਨਾਮੈਂਟ ਵਿੱਚੋਂ ਬਾਹਰ ਹੋਣ ਦਾ ਰਸਤਾ ਵੇਖਣਾ ਪਿਆ।ਅੱਜ ਦੇ ਦੂਸਰੇ ਮੈਚ ਵਿੱਚ ਗਰੇਵਾਲ ਕਲੱਬ ਕਿਲਾ ਰਾਏਪੁਰ ਨੇ ਮੋਗਾ ਨੂੰ 7-4 ਨਾਲ ਹਰਾਇਆ। ਅੱਧੇ ਸਮੇਂ ਤੱਕ ਜੇਤੂ ਟੀਮ 4-2 ਨਾਲ ਅੱਗੇ ਸੀ। ਕਿਲਾ ਰਾਏੋਪੁਰ ਵੱਲੋਂ ਨਵਜੋਤ ਸਿੰਘ ਨੇ 2, ਸੁਖਪਾਲ ਸਿੰਘ ਨੇ 2, ਬਲਵਿੰਦਰ ਸਿੰਘ, ਨਰਿੰਦਰ ਸਿੰਘ ਅਤੇ ਜਗਜੀਤ ਸਿੰਘ ਨੇ 1-1 ਗੋਲ ਕੀਤਾ। ਜਦਕਿ ਮੋਗਾ ਵੱਲੋਂ ਗੁਰਪ੍ਰੀਤ ਸਿੰਘ ਨੇ 2, ਪਰਗਟ ਸਿੰਘ ਅਤੇ ਯੁਗਰਾਜ ਸਿੰਘ ਨੇ 1-1 ਗੋਲ ਕੀਤਾ।ਇਸ ਜਿੱਤ ਨਾਲ ਕਿਲਾ ਰਾਏੋਪੁਰ ਨੇ 10 ਅੰਕਾਂ ਨਾਲ ਕੁਆਟਰਫਾਇਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ, ਜਦਕਿ ਮੋਗਾ ਦੀ ਟੀਮ ਨੇ ਹਾਰਨ ਦੇ ਬਾਵਜੂਦ ਵੀ ਆਪਣਾ ਸਥਾਨ ਕੁਆਟਰਫਾਇਨਲ ਵਿੱਚ ਰੱਖਿਆ।
ਜੂਨੀਅਰ ਵਰਗ ਵਿੱਚ ਸੰਤ ਫ਼ੳਮਪ;ਤਹਿ ਸਿੰਘ ਅਕਾਦਮੀ ਢੋਲਨ ਦੀ ਜੇਤੂ ਸ਼ੁਰੂਆਤ
ਜਰਖੜ ਖੇਡਾਂ ਵਿੱਚ ਅੱਜ ਅੰਡਰ-17 ਸਾਲ ਜੂਨੀਅਰ ਵਰਗ ਵਿੱਚ ਸੰਤ ਫ਼ੳਮਪ;ਤਹਿ ਸਿੰਘ ਅਕਾਦਮੀ ਢੋਲਨ ਨੇ ਬਹਾਦਰਗੜ੍ਹ ਨੂੰ 6-2 ਨਾਲ ਹਰਾਇਆ। ਜੇਤੂ ਟੀਮ ਵੱਲੋਂ ਜਸ਼ਨਪ੍ਰੀਤ ਅਤੇ ਦਿਲਪ੍ਰੀਤ ਨੇ 2-2, ਜਗਦੀਪ ਅਤੇ ਸੰਦੀਪ ਸਿੰਘ ਨੇ 1-1 ਗੋਲ ਕੀਤਾ। ਜਦਕਿ ਬਹਾਦਰਗੜ੍ਹ ਵੱਲੋਂ ਸਰਬਜੀਤ ਅਤੇ ਯੁਵਰਾਜ ਨੇ 1-1 ਗੋਲ ਕੀਤਾ।
ਜਰਖੜ ਖੇਡਾਂ ਦੌਰਾਨ ਅੱਜ ਉੱਘੇ ਵਾਤਾਵਰਨ ਪ੍ਰੇਮੀ ਅਤੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਮੁੱਖ ਮਹਿਮਾਨ ਵਜੋਂ ਪੁੱਜੇ। ਉਹਨਾਂ ਨੇ ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੋਲਦਿਆਂ ਆਖਿਆ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਅੱਜ ਧਰਮ ਦੀ ਸਭ ਤੋਂ ਵੱਡੀ ਸੇਵਾ ਹੈ। ਉਹਨਾਂ ਆਖਿਆ, ਖੇਡਾਂ ਦੀ ਬਿਹਤਰੀ ਲਈ ਕੰਮ ਕਰਨਾ ਸਮੇਂ ਦੀਆਂ ਸਰਕਾਰਾਂ ਦਾ ਮੁੱਢਲਾ ਫਰਜ਼ ਹੈ, ਜਦਕਿ ਸਮਾਜ ਸੇਵੀ ਸੰਸਥਾਵਾਂ ਦਾ ਆਪਣਾ ਇੱਕ ਸਿਧਾਂਤ ਹੁੰਦਾ ਹੈ ਕਿ ਸਮਾਜ ਨੂੰ ਬਿਹਤਰ ਬਣਾਉਣ ਲਈ ਉਹ ਆਪਣੀ ਉਸਾਰੂ ਭੂਮਿਕਾ ਨਿਭਾਉਣ। ਇਸੇ ਕੜੀ ਤਹਿਤ ਸੀਚੇਵਾਲ ਅਕਾਦਮੀ ਅਤੇ ਜਰਖੜ ਹਾਕੀ ਆਕਦਮੀ ਸਾਂਝੇ ਤੌਰ ਤੇ ਕੋਈ ਅਜਿਹਾ ਪ੍ਰੋਗਰਾਮ ਉਲੀਕਣਗੀਆਂ, ਜਿਸ ਨਾਲ ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਬਚ ਕੇ ਖੇਡਾ ਨਾਲ ਜੁੜ ਸਕੇ। ਉਹਨਾਂ ਨੇ ਜਰਖੜ ਹਾਕੀ ਅਕਾਦਮੀ ਦੇ ਮੁੱਖ ਸਰਪ੍ਰਸਤ ਬਾਈ ਸੁਰਜੀਤ ਸਿੰਘ ਸਾਹਨੇਵਾਲ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਸਾਰੇ ਕਮੇਟੀ ਮੈਂਬਰਾਂ ਦੀ ਸ਼ਲਾਘਾ ਕੀਤੀ। ਜਿਹਨਾਂ ਨੇ ਆਪਣੇ ਉੱਦਮ ਨਾਲ ਖੇਡ ਸੱਭਿਆਚਾਰ ਨੂੰ ਬਚਾਉਣ ਦਾ ਇਹ ਮਹਾਨ ਯੱਗ ਚਲਾਇਆ ਹੋਇਆ ਹੈ। ਇਸ ਮੌਕੇ ਸ਼੍ਰੀ ਅੰਕਿਤ ਸ਼ਰਮਾ. ਸਾਬਕਾ ਐਮ.ਪੀ. ਯੂ.ਪੀ, ਪ੍ਰਿੰਸੀਪਲ ਸੁਨੀਤਾ ਪ੍ਰਭਾਕਰ, ਸ. ਜੇ.ਪੀ. ਸਿੰਘ, ਸਾਬਕਾ ਏ.ਡੀ.ਸੀ, ਤੇਜਾ ਸਿੰਘ ਧਾਲੀਵਾਲ, ਪ੍ਰਧਾਨ ਹਰਪਾਲ ਸਿੰਘ ਲਹਿਲ, ਸੁਰਜੀਤ ਸਿੰਘ ਲਤਾਲਾ, ਡਾ. ਜਗਜੀਤ ਸਿੰਘ ਜਰਖੜ, ਖੇਡ ਪ੍ਰਮੋਟਰ ਹਰਿੰਦਰ ਸਿੰਘ ਲੁਧਿਆਣਾ, ਇੰਸਪੈਕਟਰ ਬਲਵੀਰ ਸਿੰਘ ਹੀਰ, ਅਜੈ ਪ੍ਰਭਾਕਰ, ਕੈਪਟਨ ਸਤਬੀਰ ਸਿੰਘ, ਹਰਬਖਸ਼ ਸਿੰਘ ਗਰੇਵਾਲ, ਮੋਹਿੰਦਰ ਸਿੰਘ ਸੇਖੋਂ, ਐਡਵੋਕੇਟ ਹਰਕਮਲ ਸਿੰਘ, ਪ੍ਰਧਾਨ ਜਰਖੜ ਖੇਡਾਂ, ਪ੍ਰੋ. ਰਜਿੰਦਰ ਸਿੰਘ ਖਾਲਸਾ ਕਾਲਜ, ਦਲਵੀਰ ਸਿੰਘ ਜਰਖੜ, ਬਾਬਾ ਰੁਲਦਾ ਸਿੰਘ, ਹਰਵਿੰਦਰ ਸਿੰਘ ਪੁਰੇਵਾਲ, ਕਰਮ ਸਿੰਘ ਸ਼ਿਮਲਾਪੁਰੀ, ਗੁਰਪ੍ਰੀਤ ਸਿੰਘ ਮਾਸ਼ੀਵਾੜਾ, ਪ੍ਰਧਾਨ ਨੇਤਰਹੀਣ ਸਮਾਜ, ਦਵਿੰਦਰ ਸਿੰਘ ਕਾਕਾ, ਜਗਦੀਪ ਸਿੰਘ ਕਾਹਲੋਂ ਅੰਤਰ-ਰਾਸ਼ਟਰੀ ਸਾਇਕਲਿਸਟ, ਯਾਦਵਿੰਦਰ ਸਿੰਘ ਤੂਰ, ਪਹਿਲਵਾਨ ਹਰਮੇਲ ਸਿੰਘ ਆਦਿ ਇਲਾਕੇ ਦੀਆਂ ਹੋਰ ਉੱਘੀਆਂ ਖੇਡ ਸਖਸ਼ੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਜਰਖੜ ਅਕਾਦਮੀ ਦੇ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸੀਨੀਅਰ ਵਰਗ ਦੇ ਕੁਆਟਰਫਾਇਨਲ 27 ਮਈ ਨੂੰ ਮੋਗਾ ਬਨਾਮ ਅਕਾਲਗੜ੍ਹ, ਕਿਲਾ ਰਾਏਪੁਰ ਬਨਾਮ ਚੰਡੀਗੜ੍ਹ ਵਿਚਕਾਰ ਖੇਡੇ ਜਾਣਗੇ, ਜਦਕਿ 28 ਮਈ ਨੂੰ ਜੂਨੀਅਰ ਵਰਗ ਦੇ ਮੁਕਾਬਲੇ ਹੋਣਗੇ।
ਫੋਟੋ ਕੈਪਸ਼ਨ – ਜਰਖੜ ਖੇਡਾਂ ਦੇ ਤੀਸਰੇ ਗੇੜ ਦੇ ਮੁਕਾਬਲਿਆਂ ਦੌਰਾਨ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਦੇ ਹੋਏ ਮੁੱਖ ਮਹਿਮਾਨ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਨਾਲ ਸਨਮਾਨਿਤ ਸਖਸ਼ੀਅਤਾਂ ਸ਼੍ਰੀ ਅੰਕਿਤ ਸ਼ਰਮਾ, ਪ੍ਰਿੰਸੀਪਲ ਸੁਨੀਤਾ ਪ੍ਰਭਾਕਰ, ਹਰਿੰਦਰ ਸਿੰਘ, ਬਾਈ ਸੁਰਜੀਤ ਸਿੰਘ ਸਾਹਨੇਵਾਲ, ਅਤੇ ਹੋਰ ਮਹਿਮਾਨ।

About Author

admin

admin

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article
    ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

Read Full Article
    2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

Read Full Article
    ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

Read Full Article
    ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

Read Full Article
    ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

Read Full Article
    ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

Read Full Article
    ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

Read Full Article
    ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

Read Full Article
    ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

Read Full Article