ਕੋਹਿਨੂਰ ਕਲੱਬ ਵੱਲੋਂ ਬਜ਼ੁਰਗਾਂ ਲਈ ਸਮਾਗਮ ਆਯੋਜਿਤ

ਸੈਕਰਾਮੈਂਟੋ, 5 ਅਕਤੂਬਰ (ਪੰਜਾਬ ਮੇਲ)- ਕੋਹਿਨੂਰ ਕਲੱਬ, ਰੋਜ਼ਵਿਲ ਵੱਲੋਂ ਆਪਣਾ ਸਾਲਾਨਾ ਸਮਾਗਮ ਗੋਲਡਨ ਨਾਈਟ ਦੇ ਬੈਨਰ ਹੇਠ ਵਾਟ ਐਵੇਨਿਊ ਦੇ ਫਾਰਮ ਹਾਊਸ ਵਿਖੇ ਮਨਾਇਆ ਗਿਆ। ਇਸ ਮੌਕੇ 200 ਦੇ ਕਰੀਬ ਬਜ਼ੁਰਗਾਂ ਨੇ ਇਥੇ ਹਾਜ਼ਰੀ ਭਰੀ। ਕੋਹਿਨੂਰ ਕਲੱਬ ਦੇ ਮੌਜੂਦਾ ਪ੍ਰਧਾਨ ਨਵਤੇਜ ਰਿਆੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਉਪਰੰਤ ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਡਾ. ਪਰਮਜੀਤ ਰੰਧਾਵਾ ਨੇ ਕੋਹਿਨੂਰ ਕਲੱਬ ਦੇ ਕਾਰਜਕਾਰੀ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਪਿਛਲੇ 23 ਸਾਲਾਂ ਤੋਂ ਲਗਾਤਾਰ ਕੋਹਿਨੂਰ ਕਲੱਬ ਵੱਲੋਂ ਜ਼ਰੂਰਤਮੰਦ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਹਰ ਸਾਲ ਬਜ਼ੁਰਗਾਂ ਲਈ ਇਹ ਗੋਲਡਨ ਨਾਈਟ ਮਨਾਈ ਜਾਂਦੀ ਹੈ। ਇਸ ਦੌਰਾਨ ਅਮਰੀਕਾ ‘ਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਬਦਲੇ ਵੱਖ-ਵੱਖ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿਚ ਡਾ. ਜਸਬੀਰ ਸਿੰਘ ਕੰਗ, ਗੁਰਜਤਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਅਤੇ ਬਹਾਦਰ ਸਿੰਘ ਮੁੰਡੀ ਸ਼ਾਮਲ ਸਨ। ਕੋਹਿਨੂਰ ਕਲੱਬ ਵੱਲੋਂ ਇਨ੍ਹਾਂ ਨੂੰ ਸ਼ਾਨਦਾਰ ਸ਼ੀਲਡਾਂ ਨਾਲ ਸਨਮਾਨਤ ਕੀਤਾ ਗਿਆ ਅਤੇ ਇਨ੍ਹਾਂ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।
ੂਬਜ਼ੁਰਗਾਂ ਦੇ ਮਨੋਰੰਜਨ ਲਈ ਵੱਖ-ਵੱਖ ਖੇਡਾਂ ਦਾ ਇੰਤਜ਼ਾਮ ਕੀਤਾ ਗਿਆ ਸੀ। ਗੀਤ-ਸੰਗੀਤ ਦੌਰ ‘ਚ ਪੂਨਮ ਮਲਹੋਤਰਾ, ਪੰਮੀ ਮਾਨ, ਗੋਗੀ ਸੰਧੂ, ਹਰਭਜਨ ਰੰਧਾਵਾ, ਜਸਵਿੰਦਰ ਨਾਗਰਾ ਨੇ ਆਏ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੈਸਟ ਸੈਕਰਾਮੈਂਟੋ ਦੇ ਮੈਂਬਰ ਅਤੇ ਗੁਰਦੁਆਰਾ ਸਾਹਿਬ ਰੋਜ਼ਵਿਲ ਦੀ ਕਮੇਟੀ ਨੇ ਵੀ ਇਥੇ ਆਪਣੀਆਂ ਹਾਜ਼ਰੀਆਂ ਭਰੀਆਂ।
There are no comments at the moment, do you want to add one?
Write a comment