ਕੋਹਿਨੂਰ ਕਲੱਬ ਵੱਲੋਂ ਪਿੰਗਲਵਾੜੇ ਦੀ ਮਦਦ ਲਈ ਸਟੋਰ ਮਾਲਕਾਂ ਨਾਲ ਮੀਟਿੰਗ

kohinoor club-1ਸੈਕਰਾਮੈਂਟੋ, 13 ਅਪ੍ਰੈਲ (ਪੰਜਾਬ ਮੇਲ)- ਕੋਹਿਨੂਰ ਕਲੱਬ ਪਿਛਲੇ ਲੰਮੇ ਸਮੇਂ ਤੋਂ ਜ਼ਰੂਰਤਮੰਦਾਂ ਅਤੇ ਦੀਨ-ਦੁਖੀਆਂ ਦੀ ਮਦਦ ਕਰਦਾ ਆ ਰਿਹਾ ਹੈ। ਇਸੇ ਲੜੀ ਅਧੀਨ ਪਿਛਲੇ ਦਿਨੀਂ ਕੋਹਿਨੂਰ ਕਲੱਬ ਵੱਲੋਂ ਰਿਆੜ ਫਾਰਮ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸੈਕਰਾਮੈਂਟੋ ਇਲਾਕੇ ਦੇ ਸਟੋਰ ਮਾਲਕਾਂ ਨੇ ਹਿੱਸਾ ਲਿਆ। ਇਸ ਮੀਟਿੰਗ ਦੌਰਾਨ ਕਲੱਬ ਦੇ ਪ੍ਰਧਾਨ ਨਵਤੇਜ ਰਿਆੜ ਨੇ ਸਟੋਰ ਮਾਲਕਾਂ ਨੂੰ ਦੱਸਿਆ ਕਿ ਕੋਹਿਨੂਰ ਕਲੱਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪਿੰਗਲਵਾੜੇ ਲਈ ਇਥੋਂ ਸਹਾਇਤਾ ਭੇਜੀ ਜਾਂਦੀ ਹੈ, ਜਿਸ ਦਾ ਸਟੋਰ ਮਾਲਕਾਂ ਦਾ ਬੜਾ ਵੱਡਾ ਯੋਗਦਾਨ ਹੈ। ਇਸ ਵਾਰ ਵੀ ਵਿਸ਼ੇਸ਼ ਕਿਸਮ ਦੇ ਦਾਨ-ਬਾਕਸ ਬਣਾ ਕੇ ਸਟੋਰ ਮਾਲਕਾਂ ਨੂੰ ਦਿੱਤੇ ਗਏ, ਤਾਂ ਕਿ ਸਟੋਰ ਮਾਲਕ ਖੁਦ ਉਗਰਾਹੀ ਕਰ ਸਕਣ ਅਤੇ ਉਹ ਮਾਇਆ ਪਿੰਗਲਵਾੜੇ ਨੂੰ ਭੇਜੀ ਜਾ ਸਕੇ।
kohinoor club-2

Leave a Reply