PUNJABMAILUSA.COM

ਕੋਹਲੀ ਦੇ ਵਿਰਾਟ ਪ੍ਰਦਰਸ਼ਨ ਨੇ ਦਸਹਿਰੇ ’ਤੇ ਭਾਰਤ ਨੂੰ ਦਿਵਾੲੀ ਜਿੱਤ

ਕੋਹਲੀ ਦੇ ਵਿਰਾਟ ਪ੍ਰਦਰਸ਼ਨ ਨੇ ਦਸਹਿਰੇ ’ਤੇ ਭਾਰਤ ਨੂੰ ਦਿਵਾੲੀ ਜਿੱਤ

ਕੋਹਲੀ ਦੇ ਵਿਰਾਟ ਪ੍ਰਦਰਸ਼ਨ ਨੇ ਦਸਹਿਰੇ ’ਤੇ ਭਾਰਤ ਨੂੰ ਦਿਵਾੲੀ ਜਿੱਤ
October 22
20:58 2015

kohli
ਚੇਨੱੲੀ, 22 ਅਕਤੂਬਰ (ਪੰਜਾਬ ਮੇਲ)- ਵਿਰਾਟ ਕੋਹਲੀ ਵੱਲੋਂ ਖੇਡੀ ਸੈਂਕਡ਼ੇ ਵਾਲੀ ਪਾਰੀ ਦੀ ਬਦੌਲਤ ਭਾਰਤ ਨੇ ਅੱਜ ਇਥੇ ਦੱਖਣੀ ਅਫ਼ਰੀਕਾ ਨੂੰ ਚੌਥੇ ਇਕ ਰੋਜ਼ਾ ਮੈਚ 35 ਦੌਡ਼ਾਂ ਨਾਲ ਹਰਾ ਕੇ ਦੇਸ਼ ਵਾਸੀਆਂ ਨੂੰ ਦਸਹਿਰੇ ’ਤੇ ਜਿੱਤ ਦਾ ਤੋਹਫ਼ਾ ਦਿੱਤਾ। ਦੱਖਣੀ ਅਫ਼ਰੀਕਾ ਦੀ ਟੀਮ ਭਾਰਤ ਵੱਲੋਂ ਜਿੱਤ ਲੲੀ ਦਿੱਤੇ 300 ਦੌਡ਼ਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਰਧਾਰਤ ਓਵਰਾਂ ’ਚ 9 ਵਿਕਟਾਂ ਦੇ ਨੁਕਸਾਨ ਨਾਲ 264 ਦੌਡ਼ਾਂ ਹੀ ਬਣਾ ਸਕੀ। ਮਹਿਮਾਨ ਟੀਮ ਵੱਲੋਂ ਕਪਤਾਨ ੲੇਬੀ ਡੀਵਿਲੀਅਰਜ਼ ਨੇ ਸਭ ਤੋ ਵੱਧ 112 ਦੌਡ਼ਾਂ ਬਣਾੲੀਆਂ। ਹੋਰਨਾਂ ਬੱਲੇਬਾਜ਼ਾਂ ’ਚ ਸਲਾਮੀ ਬੱਲੇਬਾਜ਼ ਕੁਇੰਟਨ ਡੀ ਕਾਕ ਨੇ 35, ਫਰਹਾਨ ਬੇਹਰਦੀਨ ਨੇ 22, ਆਰੋਨ ਫਾਂਗਿਸੋ ਨੇ 20 ਤੇ ਫਾਫ ਡੁਪਲੇਸਿਸ ਨੇ 17 ਦੌਡ਼ਾਂ ਦਾ ਯੋਗਦਾਨ ਪਾਇਆ। ਹਾਸ਼ਿਮ ਆਮਲਾ(7) ਤੇ ਡੇਵਿਡ ਮਿਲਰ(6) ਇਕ ਵਾਰ ਫਿਰ ਨਾਕਾਮ ਸਾਬਤ ਹੋਏ। ਭਾਰਤ ਵੱਲੋਂ ਭੁਵਨੇਸ਼ਵਰ ਕੁਮਾਰ ਤਿੰਨ ਵਿਕਟਾਂ ਲੈ ਕੇ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ ਜਦਕਿ ਹਰਭਜਨ ਸਿੰਘ ਨੇ ਦੋ ਅਤੇ ਮੋਹਿਤ ਸ਼ਰਮਾ, ਅਕਸ਼ਰ ਪਟੇਲ ਤੇ ਅਮਿਤ ਮਿਸ਼ਰਾ ਨੇ ਇਕ ਇਕ ਵਿਕਟ ਲੲੀ। ਇਸ ਜਿੱਤ ਨਾਲ ਪੰਜ ਮੈਚਾਂ ਦੀ ਲਡ਼ੀ 2-2 ਨਾਲ ਬਰਾਬਰ ਹੋ ਗੲੀ ਹੈ। ਲਡ਼ੀ ਦਾ ਆਖਰੀ ਤੇ ਫੈਸਲਾਕੁਨ ਮੈਚ 25 ਅਕਤੂਬਰ ਨੂੰ ਮੁੰਬੲੀ ’ਚ ਖੇਡਿਅਾ ਜਾਵੇਗਾ।
ਭਾਰਤੀ ਖਿਡਾਰੀ ਜਿੱਤ ਤੋਂ ਬਾਅਦ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ ਮੈਦਾਨ ਤੋਂ ਬਾਹਰ ਆਉਂਦੇ ਹੋਈ। -ਫੋਟੋ: ਪੀਟੀਆਈ
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਵਿਰਾਟ ਕੋਹਲੀ ਦੀ ਸੈਂਕਡ਼ੇ ਵਾਲੀ ਪਾਰੀ ਦੀ ਬਦੌਲਤ ਦੱਖਣੀ ਅਫ਼ਰੀਕਾ ਖ਼ਿਲਾਫ਼ ਇਥੇ ਕਰੋ ਜਾਂ ਮਰੋ ਵਾਲੇ ਮੈਚ ਵਿੱਚ ਅੱਠ ਵਿਕਟਾਂ ਦੇ ਨੁਕਸਾਨ ਨਾਲ 299 ਦੌਡ਼ਾਂ ਬਣਾੲੀਆਂ। ਕੋਹਲੀ ਨੇ 140 ਗੇਂਦਾਂ ਵਿੱਚ ਛੇ ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 138 ਦੌਡ਼ਾਂ ਦਾ ਯੋਗਦਾਨ ਪਾਇਆ। ਪਿਛਲੇ ਅੱਠ ਮਹੀਨਿਆਂ ਵਿੱਚ ਇਹ ਕੋਹਲੀ ਦਾ ਪਹਿਲਾ ਸੈਂਕਡ਼ਾ ਹੈ। ਟੈਸਟ ਕਪਤਾਨ ਨੇ ਇਕ ਰੋਜ਼ਾ ਮੈਚ ਵਿੱਚ ਆਖਰੀ ਸੈਂਕਡ਼ਾ ਫਰਵਰੀ ਵਿੱਚ ਵਿਸ਼ਵ ਕੱਪ ਦੌਰਾਨ ਪਾਕਿਸਤਾਨ ਖ਼ਿਲਾਫ਼ ਐਡੀਲੇਡ ਵਿੱਚ ਬਣਾਇਆ ਸੀ। ਕੋਹਲੀ ਨੇ ਅਜਿਨਕਿਆ ਰਹਾਣੇ (45) ਨਾਲ ਤੀਜੇ ਵਿਕਟ ਲੲੀ 18.2 ਓਵਰਾਂ ’ਚ 104 ਦੌਡ਼ਾਂ ਅਤੇ ਮਗਰੋਂ ਸੁਰੇਸ਼ ਰੈਨਾ (53) ਨਾਲ ਚੌਥੇ ਵਿਕਟ ਲੲੀ 127 ਦੌਡ਼ਾਂ ਦੀ ਭਾੲੀਵਾਲੀ ਕੀਤੀ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ(21) ਅਤੇ ਸ਼ਿਖਰ ਧਵਨ (7) ਦੇ ਜਲਦੀ ਹੀ ਪੈਵੇਲੀਅਨ ਪਰਤਣ ਕਰਕੇ ਭਾਰਤ ਦਾ ਸਕੋਰ ਇਕ ਸਮੇਂ 35/2 ਸੀ। ਰੋਹਿਤ, ਮੌਰਿਸ ਦੀ ਗੇਂਦ ’ਤੇ ਮਿਡ ਵਿਕਟ ’ਤੇ ਖਡ਼੍ਹੇ ਫਾਫ ਡੁਪਲੇਸਿਸ ਨੂੰ ਕੈਚ ਦੇ ਬੈਠਾ ਜਦਕਿ ਧਵਨ ਦੀ ਖ਼ਰਾਬ ਲੈਅ ਅੱਜ ਵੀ ਜਾਰੀ ਰਹੀ ਅਤੇ ਰਬਾਦਾ ਦੀ ਗੇਂਦ ’ਤੇ ਵਿਕਟਾਂ ਪਿੱਛੇ ਕੁਇੰਟਨ ਡੀ ਕਾਕ ਨੇ ੳੁਸ ਦਾ ਕੈਚ ਲੈਣ ’ਚ ਕੋੲੀ ਗ਼ਲਤੀ ਨਹੀਂ ਕੀਤੀ। ਕੋਹਲੀ ਤੇ ਰਹਾਣੇ ਨੇ ਇਸ ਤੋਂ ਬਾਅਦ ਸਥਿਤੀ ਸੰਭਾਲੀ। ਭਾਰਤ ਨੇ ਪਹਿਲੇ ਦਸ ਓਵਰਾਂ ’ਚ ਪਾਵਰ ਪਲੇਅ ਦੌਰਾਨ ਮਹਿਜ਼ 43 ਦੌਡ਼ਾਂ ਜੋਡ਼ੀਆਂ, ਪਰ ਇਸ ਤੋਂ ਬਾਅਦ ਦੋਵਾਂ ਨੇ ਗੇਅਰ ਬਦਲਦਿਆਂ ਤੇਜ਼ੀ ਨਾਲ ਦੌਡ਼ਾਂ ਜੋਡ਼ਨ ਦਾ ਸਿਲਸਿਲਾ ਸ਼ੁਰੂ ਕੀਤਾ ਅਤੇ 19ਵੇਂ ਓਵਰ ’ਚ 100 ਦੌਡ਼ਾਂ ਦਾ ਅੰਕਡ਼ਾ ਪਾਰ ਕਰ ਲਿਆ। ਸਟੇਨ ਨੇ ਰਹਾਣੇ ਨੂੰ ਡਿਕਾਕ ਹੱਥੋਂ ਕੈਚ ਆੳੂਟ ਕਰਵਾ ਕੇ ਇਹ ਭਾੲੀਵਾਲੀ ਤੋਡ਼ੀ। ਰਹਾਣੇ ਨੇ 53 ਦੌਡ਼ਾਂ ਦੀ ਪਾਰੀ ਵਿੱਚ ਚਾਰ ਚੌਕੇ ਲਾੲੇ। ਕੋਹਲੀ ਨੇ 38ਵੇਂ ਓਵਰ ’ਚ ਆਰੋਨ ਫੈਂਗਿਸੋ ਨੂੰ ਛੱਕਾ ਜਡ਼ ਕੇ ਆਪਣਾ 23ਵਾਂ ਸੈਂਕਡ਼ਾ ਪੂਰਾ ਕੀਤਾ। ਰੈਨਾ ਨੇ ਵੀ 52 ਗੇਂਦਾਂ ’ਚ 53 ਦੌਡ਼ਾਂ ਦੀ ਪਾਰੀ ਖੇਡ ਕੇ ਲੈਅ ਵਿੱਚ ਵਾਪਸੀ ਕੀਤੀ। ਰੈਨਾ, ਸਟੇਨ ਦਾ ਸ਼ਿਕਾਰ ਬਣਿਆ। ਡੈੱਥ ਓਵਰਾਂ ’ਚ ਤੇਜ਼ੀ ਨਾਲ ਦੌਡ਼ਾਂ ਬਣਾੳੁਣ ਦੇ ਚੱਕਰ ’ਚ ਕੋਹਲੀ ਤੇ ਹਰਭਜਨ(0), ਰਬਾਦਾ ਦੀਆਂ ਲਗਾਤਾਰ ਗੇਂਦਾਂ ’ਤੇ ਆੳੂਟ ਹੋਏ। ਕਪਤਾਨ ਧੋਨੀ(15) ਨੇ ਵੀ ਆਖਰੀ ਓਵਰ ’ਚ ਆਪਣਾ ਵਿਕਟ ਗੁਆਇਆ। ਸਟੇਨ ਦੀ ਸ਼ਾਟ ਪਿੱਚ ਗੇਂਦ ਨੂੰ ਚੁੱਕ ਕੇ ਮਾਰਨ ਦੇ ਚੱਕਰ ਵਿੱਚ ਧੋਨੀ ਮਿਡ ਆਫ਼ ’ਤੇ ਕਪਤਾਨ ਡੀਵਿਲੀਅਰਜ਼ ਨੂੰ ਕੈਚ ਦੇ ਬੈਠਾ। ਇਸ ਤਰ੍ਹਾਂ ਭਾਰਤੀ ਟੀਮ ਡੈੱਥ ਓਵਰਾਂ ’ਚ ਤੇਜ਼ੀ ਨਾਲ ਦੌਡ਼ਾਂ ਬਣਾੳੁਣ ’ਚ ਨਾਕਾਮ ਰਹੀ। ਆਖਰੀ ਪੰਜ ਓਵਰਾਂ ’ਚ ਭਾਰਤੀ ਟੀਮ ਮਹਿਜ਼ 29 ਦੌਡ਼ਾਂ ਹੀ ਜੋਡ਼ ਸਕੀ ਤੇ ਪੰਜ ਅਹਿਮ ਵਿਕਟ ਗੁਆਏ।
ਦੱਖਣੀ ਅਫ਼ਰੀਕਾ ਵੱਲੋਂ ਡੇਲ ਸਟੇਨ ਤੇ ਕੈਗਿਸੋ ਰਬਾਦਾ ਨੇ ਤਿੰਨ ਤਿੰਨ ਜਦਕਿ ਕ੍ਰਿਸ ਮੌਰਿਸ ਨੇ ਇਕ ਵਿਕਟ ਲੲੀ। ਭੁਵਨੇਸ਼ਵਰ ਕੁਮਾਰ ਰਨ ਆੳੂਟ ਹੋਇਅਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਡੇਰਾ ਪ੍ਰੇਮੀ ਦੇ ਕਤਲ ਬਾਅਦ ਪੰਜਾਬ ਦਾ ਮਾਹੌਲ ਮੁੜ ਭਖਿਆ

ਡੇਰਾ ਪ੍ਰੇਮੀ ਦੇ ਕਤਲ ਬਾਅਦ ਪੰਜਾਬ ਦਾ ਮਾਹੌਲ ਮੁੜ ਭਖਿਆ

Read Full Article
    ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਦੀ ਮਾਸਿਕ ਇਕੱਤਰਤਾ ਹੋਈ

ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਦੀ ਮਾਸਿਕ ਇਕੱਤਰਤਾ ਹੋਈ

Read Full Article
    ਕਬੱਡੀ ਖੇਡ ‘ਤੇ ਪਾਬੰਦੀ ਲਾਉਣ ਨਾਲੋਂ ਇਸਦੇ ਮਿਆਰ ਨੂੰ ਉੱਚਾ ਚੁੱਕਣ ਦੇ ਯਤਨ ਕੀਤੇ ਜਾਣ : ਗਾਖਲ

ਕਬੱਡੀ ਖੇਡ ‘ਤੇ ਪਾਬੰਦੀ ਲਾਉਣ ਨਾਲੋਂ ਇਸਦੇ ਮਿਆਰ ਨੂੰ ਉੱਚਾ ਚੁੱਕਣ ਦੇ ਯਤਨ ਕੀਤੇ ਜਾਣ : ਗਾਖਲ

Read Full Article
    ਜਰਨੈਲ ਸਿੰਘ ਦੀਆਂ ਕਲਾ ਕਿਰਤਾਂ ਦੀ ਨੁਮਾਇਸ਼ ਤੇ ਚਿੱਤਰਕਾਰੀ ਵਰਕਸ਼ਾਪ 13 ਜੁਲਾਈ ਤੋਂ

ਜਰਨੈਲ ਸਿੰਘ ਦੀਆਂ ਕਲਾ ਕਿਰਤਾਂ ਦੀ ਨੁਮਾਇਸ਼ ਤੇ ਚਿੱਤਰਕਾਰੀ ਵਰਕਸ਼ਾਪ 13 ਜੁਲਾਈ ਤੋਂ

Read Full Article
    ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਟੈਰਰ ਫੰਡਿੰਗ ਦੇ ਮਸਲੇ ‘ਤੇ ਪਾਕਿ ਨੂੰ ਬਲੈਕ ਲਿਸਟ ਕਰਨ ਦੇ ਦਿੱਤੇ ਸੰਕੇਤ

ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਟੈਰਰ ਫੰਡਿੰਗ ਦੇ ਮਸਲੇ ‘ਤੇ ਪਾਕਿ ਨੂੰ ਬਲੈਕ ਲਿਸਟ ਕਰਨ ਦੇ ਦਿੱਤੇ ਸੰਕੇਤ

Read Full Article
    ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

Read Full Article
    ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

Read Full Article
    ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

Read Full Article
    ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

Read Full Article
    ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

Read Full Article
    ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

Read Full Article
    ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

Read Full Article
    ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

Read Full Article
    ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

Read Full Article
    ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

Read Full Article