ਕੋਹਲੀ ਦੇ ਦੋਹਰੇ ਸੈਂਕੜੇ ਨਾਲ ਭਾਰਤ ਦਾ ਵਿਰਾਟ ਸਕੋਰ

ਹੈਦਰਾਬਾਦ, 10 ਫਰਵਰੀ (ਪੰਜਾਬ ਮੇਲ)- ਵਿਰਾਟ ਕੋਹਲੀ (204) ਦੇ ਰਿਕਾਰਡ ਦੋਹਰੇ ਸੈਂਕੜੇ ਦੀ ਮਦਦ ਨਾਲ ਭਾਰਤੀ ਕ੍ਰਿਕਟ ਟੀਮ ਨੇ ਬੰਗਲਾਦੇਸ਼ ਖ਼ਿਲਾਫ਼ ਇੱਕਲੌਤੇ ਟੈਸਟ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਇੱਥੇ ਛੇ ਵਿਕਟਾਂ ’ਤੇ 687 ਦੌੜਾਂ ਦਾ ਪਹਾੜ ਜਿੱਡਾ ਸਕੋਰ ਖੜ੍ਹਾ ਕਰਨ ਮਗਰੋਂ ਆਪਣੀ ਪਹਿਲੀ ਪਾਰੀ ਐਲਾਨ ਦਿੱਤੀ ਹੈ।
ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ ਇੱਥੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ’ਚ ਦੂਜੇ ਦਿਨ ਆਪਣੀ ਪਾਰੀ ਦੀ ਸ਼ੁਰੂਆਤ ਕੱਲ ਦੀਆਂ ਤਿੰਨ ਵਿਕਟਾਂ ’ਤੇ 356 ਦੌੜਾਂ ਤੋਂ ਅੱਗੇ ਵਧਾਉਂਦਿਆਂ ਕੀਤੀ। ਦੂਜੇ ਦਿਨ ਦੇ ਦੂਜੇ ਸੈਸ਼ਨ ਵਿੱਚ ਚਾਹ ਦੇ ਸਮੇਂ ਤੋਂ ਕੁਝ ਦੇਰ ਬਾਅਦ 166 ਓਵਰ ਵਿੱਚ ਛੇ ਵਿਕਟਾਂ ਦੇ ਨੁਕਸਾਨ ’ਤੇ 687 ਦੌੜਾਂ ਬਣਾ ਕੇ ਆਪਣੀ ਪਾਰੀ ਸਮਾਪਤੀ ਦਾ ਐਲਾਨ ਕਰ ਦਿੱਤਾ। ਪਹਿਲੀ ਪਾਰੀ ਵਿੱਚ ਭਾਰਤ ਲਈ ਕਪਤਾਨ ਵਿਰਾਟ ਕੋਹਲੀ ਨੇ ਸਭ ਤੋਂ ਵੱਧ 204 ਦੌੜਾਂ ਬਣਾਈਆਂ, ਜੋ ਉਸ ਦਾ ਲਗਾਤਾਰ ਚੌਥੀ ਸੀਰੀਜ਼ ’ਚ ਚੌਥਾ ਦੋਹਰਾ ਸੈਂਕੜਾ ਹੈ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਮੁਰਲੀ ਵਿਜੈ ਨੇ 108, ਵਿਕਟ ਕੀਪਰ ਰਿਧੀਮਾਨ ਸਾਹਾ ਨੇ ਨਾਬਾਦ 106 ਦੌੜਾਂ ਦੀਆਂ ਸੈਂਕੜੇ ਦੀਆਂ ਪਾਰੀਆਂ ਖੇਡੀਆਂ। ਚੇਤੇਸ਼ਵਰ ਪੁਜਾਰਾ ਨੇ 83, ਅਜਿੰਕਿਆ ਰਹਾਣੇ ਨੇ 82 ਅਤੇ ਰਵਿੰਦਰ ਜਡੇਜਾ ਨੇ ਨਾਬਾਦ 60 ਦੌੜਾਂ ਦੀਆਂ ਅਰਧ ਸੈਂਕੜੇ ਦੀਆਂ ਪਾਰੀਆਂ ਖੇਡ ਕੇ ਭਾਰਤ ਦੇ ਸਕੋਰ ਵਿੱਚ ਯੋਗਦਾਨ ਪਾਇਆ। ਅਸ਼ਵਿਨ ਨੇ 34 ਦੌੜਾਂ ਬਣਾਈਆਂ।
ਭਾਰਤੀ ਟੀਮ ਨੇ ਸਿਖਰਲੇ ਛੇ ’ਚ ਪੰਜ ਬੱਲੇਬਾਜ਼ਾਂ ਨੇ 80 ਤੋਂ ਵਧ ਦੌੜਾਂ ਬਣਾ ਕੇ ਭਾਰਤ ਦੇ ਸਕੋਰ ਨੂੰ 600 ਤੋਂ ਪਾਰ ਪਹੁੰਚਾਇਆ, ਜਿਸ ਨਾਲ ਉਹ ਲਗਾਤਾਰ ਤਿੰਨ ਟੈਸਟ ਮੈਚਾਂ ’ਚ 600 ਤੋਂ ਵਧ ਦੌੜਾਂ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ। ਬੰਗਲਾਦੇਸ਼ ਲਈ ਖੱਬੇ ਹੱਥ ਦੇ ਸਪਿੰਨਰ ਤੈਜੁਲ ਇਸਲਾਮ ਨੇ 47 ਓਵਰਾਂ ਵੱਚ 156 ਦੌੜਾਂ ਦੇ ਕੇ ਤਿੰਨ ਵਿਕਟਾਂ
ਭਾਰਤ ਦੇ ਰਵੀਚੰਦਰਨ ਅਸ਼ਵਿਨ ਦੀ ਵਿਕਟ ਲੈਣ ਦੀ ਖੁਸ਼ੀ ਮਨਾਉਂਦੇ ਹੋਏ ਬੰਗਲਾਦੇਸ਼ ਦੇ ਖਿਡਾਰੀ।-ਫੋਟੋਆਂ: ਏਐਫਪੀ
ਭਾਰਤ ਦੇ ਰਵੀਚੰਦਰਨ ਅਸ਼ਵਿਨ ਦੀ ਵਿਕਟ ਲੈਣ ਦੀ ਖੁਸ਼ੀ ਮਨਾਉਂਦੇ ਹੋਏ ਬੰਗਲਾਦੇਸ਼ ਦੇ ਖਿਡਾਰੀ।-ਫੋਟੋਆਂ: ਏਐਫਪੀ
ਹਾਸਲ ਕੀਤੀਆਂ ਮੇਹਦੀ ਹਸਨ ਮਿਰਾਜ ਨੂੰ 42 ਓਵਰਾਂ ’ਚ 165 ਦੌੜਾਂ ਦੇ ਕੇ ਦੋ ਅਤੇ ਤਸਕੀਨ ਅਹਿਮਦ ਨੂੰ 25 ਓਵਰਾਂ ’ਚ 127 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ। ਦੁਨੀਆਂ ਦੇ ਸਭ ਤੋਂ ਬਿਹਤਰੀਨ ਆਲਰਾਊਂਡਰਾਂ ’ਚ ਸ਼ੁਮਾਰ ਸ਼ਾਕਿਬ ਅਲ ਹਸਨ ਪੂਰੀ ਤਰ੍ਹਾਂ ਫਲੌਪ ਸਾਬਤ ਹੋਇਆ ਅਤੇ ਉਹ 24 ਓਵਰਾਂ ’ਚ 104 ਦੌੜਾਂ ਦੇ ਕੇ ਕੋਈ ਵਿਕਟ ਹਾਸਲ ਨਹੀਂ ਕਰ ਸਕਿਆ।
There are no comments at the moment, do you want to add one?
Write a comment