ਨਿਊਜਰਸੀ, 24 ਅਪ੍ਰੈਲ (ਰਾਜ ਗੋਗਨਾ/(ਪੰਜਾਬ ਮੇਲ) – ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਦੁਆਰਾ ਸਿੰਘ ਸਭਾ ਕਾਰਟਰੇਟ (ਨਿਉੂਜਰਸੀ) ਦੀ ਸੰਗਤ ਦੇ ਮੇਂਬਰ ਸ: ਮਨਜੀਤ ਸਿੰਘ ਗਿੱਲ ਜੋ ਪਿਛਲੇ 18 ਕੁ ਦਿਨਾਂ ਤੋਂ ਹਸਪਤਾਲ ਵਿੱਚ #covid19 ਨਾਲ ਲੜ ਰਿਹਾ ਹੈ ਅਤੇ ਵੈਂਟੀਲੇਟਰ ਉੱਪਰ ਹੈ, ਸੰਗਤ ਨੂੰ ਬੇਨਤੀ ਹੈ ਕਿ ਉਸ ਨੂੰ plasma ਦੀ ਜਰੂਰਤ ਹੈ ਅਤੇ ਉਸ ਦੇ ਖ਼ੂਨ ਦਾ ਗਰੁੱਪ A+ ਹੈ। ਅਗਰ ਕੋਈ ਵੀ plasma ਦੇ ਸਕਦਾ ਹੋਵੇ ਉਹ ਜਰੂਰ ਸੰਪਰਕ ਕਰੇ ਅਤੇ ਦੂਸਰਾ ਆਪ ਸਭ ਉਸਦੀ ਸਿਹਤਯਾਬੀ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਜਰੂਰ ਅਰਦਾਸ ਤੇ ਬੇਨਤੀ ਕਰੋ ਜੀ।ਸਮੂੰਹ ਸੰਗਤ ਦੀ ਜਰੂਰੀ ਜਾਣਕਾਰੀ ਅਨੁਸਾਰ ਇਸ ਦੁੱਖ ਦੀ ਘੜੀ ਚ’ਸਿਰਫ ਉਹੀ ਹੀ ਪਲਾਸਮਾ ਡੌਨੇਟ ਕਰ ਸਕਦਾ ਜਿਸਨੂੰ ਪਹਿਲਾ ਕੋਵਡ -19 ਹੋਇਆ ਹੋਵੇ ਅਤੇ ਹੁਣ ਉਹ ਵਿਅਕਤੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਤੰਦਰੁਸਤ ਹੋਵੇ।ਇਸ ਸੰਬੰਧੀ ਪੂਰੀ ਜਾਣਕਾਰੀ ਲਈ ਆਪ ਪ੍ਰਦੀਪ ਸਿੰਘ ਨਾਲ ਫ਼ੋਨ ਨੰਬਰ 917-497-4443 ਤੇ ਸੰਪਰਕ ਕਰ ਸਕਦੇ ਹੋ।