ਕੋਵਿਡ-19 ਮਹਾਮਾਰੀ ਬਾਰੇ ਲਗਾਤਾਰ ਝੂਠ ਬੋਲ ਰਹੇ ਨੇ ਟਰੰਪ :  ਜੋਅ ਬਾਇਡਨ

71
Democratic presidential candidate, former Vice President Joe Biden speaks during a Democratic presidential primary debate Wednesday, Feb. 19, 2020, in Las Vegas, hosted by NBC News and MSNBC. (AP Photo/John Locher)
Share

ਨੌਰਥ ਕੈਰੋਲੀਨਾ, 20 ਅਕਤੂਬਰ (ਪੰਜਾਬ ਮੇਲ)- ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਇਡਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਮੁਲਕ ‘ਚ ਕੋਵਿਡ-19 ਮਹਾਮਾਰੀ ਬਾਰੇ ਲਗਾਤਾਰ ਝੂਠ ਬੋਲ ਰਹੇ ਹਨ। ਬਾਇਡਨ ਨੇ ਨੌਰਥ ਕੈਰੋਲੀਨਾ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟਰੰਪ ਨੇ ਚੋਣ ਪ੍ਰਚਾਰ ਦੌਰਾਨ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਕਰੋਨਾ ਦਾ ਲੱਕ ਤੋੜ ਦਿੱਤਾ ਹੈ। ਸਾਬਕਾ ਉਪ ਰਾਸ਼ਟਰਪਤੀ ਨੇ ਕਿਹਾ ਕਿ ਕਰੋਨਾ ਕਾਰਨ ਮੁਲਕ ‘ਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ, ਜਦਕਿ ਟਰੰਪ ਇਸ ਬਾਰੇ ਲਗਾਤਾਰ ਝੂਠ ਬੋਲ ਰਹੇ ਹਨ। ਟਰੰਪ ਨੇ ਵਿਸਕਾਨਸਿਨ ਦੀ ਰੈਲੀ ‘ਚ ਕਿਹਾ ਸੀ ਕਿ ਥੋੜ੍ਹੀ ਸਿਆਸਤ ਛੱਡ ਦੇਈਏ, ਤਾਂ ਵੈਕਸੀਨ ਛੇਤੀ ਆ ਰਹੀ ਹੈ, ਜੋ ਕਰੋਨਾ ਨੂੰ ਮਾਤ ਦੇਵੇਗੀ।


Share