ਕੋਵਿਡ -19 ਮਹਾਂਮਾਰੀ ਕਾਰਨ ਆਈਸ ਕਰੀਮ ਉਦਯੋਗ ਨੂੰ 10,000 ਕਰੋੜ ਰੁਪਏ ਦਾ ਘਾਟਾ

330
Share

ਨਵੀਂ ਦਿੱਲੀ, 25 ਅਪ੍ਰੈਲ (ਪੰਜਾਬ ਮੇਲ)-  ਇਸ ਸਾਲ ਕੋਵਿਡ -19 ਮਹਾਂਮਾਰੀ ਕਾਰਨ ਆਈਸ ਕਰੀਮ ਇੰਡਸਟਰੀਜ਼ ਨੂੰ ਗਰਮੀਆਂ ਦੇ ਮੌਸਮ ਵਿਚ 10,000 ਕਰੋੜ ਰੁਪਏ ਦਾ ਅਨੁਮਾਨਿਤ ਨੁਕਸਾਨ ਹੋ ਸਕਦਾ ਹੈ। ਇਸ ਸਾਲ ਮਾਰਚ ਅਤੇ ਅਪ੍ਰੈਲ ਦੇ ਵਿਚਕਾਰ ਆਈਸ ਕਰੀਮ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 80 ਤੋਂ 85 ਪ੍ਰਤੀਸ਼ਤ ਘੱਟ ਗਈ ਹੈ। ਅਮੂਲ, ਹਿੰਦੁਸਤਾਨ ਯੂਨੀਲੀਵਰ ਲਿਮਟਿਡ, ਵਾਡੀਲਾਲ, ਹੈਵਮੋਰ ਅਤੇ ਮਦਰ ਡੇਅਰੀ ਵਰਗੀਆਂ ਪ੍ਰਮੁੱਖ ਆਈਸਕ੍ਰੀਮ ਬਣਾਉਣ ਵਾਲੀਆਂ ਕੰਪਨੀਆਂ ਇਸ ਮਿਆਦ ਦੇ ਦੌਰਾਨ ਆਮ ਤੌਰ ‘ਤੇ ਆਪਣੀ ਸਾਲਾਨਾ ਕਮਾਈ ਦਾ 40% ਆਮਦਨ ਇਸੇ ਮਿਆਦ ਦੌਰਾਨ ਕਰਦੀਆਂ ਹਨ। ਪਰ ਇਸ ਸਾਲ ਕੋਰੋਨਾ ਵਾਇਰਸ ਕਾਰਣ ਇਸ ਉਦਯੋਗ ਉੱਤੇ ਇਸ ਦੀ ਮਾਰ ਪੈ ਰਹੀ ਹੈ। ਲਾਕਡਾਉਨ ਕਾਰਨ ਉਤਪਾਦਨ ਬੰਦ ਹੈ। ਮੌਜੂਦਾ ਸਟਾਕ ਦਾ ਵੱਡਾ ਹਿੱਸਾ ਜਨਵਰੀ ਅਤੇ ਫਰਵਰੀ ਮਿਆਦ ਦੌਰਾਨ ਤਿਆਰ ਕੀਤਾ ਗਿਆ ਸੀ। ਗਰਮੀਆਂ ਦਾ ਮੌਸਮ ਆਈਸ ਕਰੀਮ ਦੀ ਵਿਕਰੀ ਲਈ ਸਭ ਤੋਂ ਬਿਹਤਰ ਸਮਾਂ ਹੁੰਦਾ ਹੈ, ਇਸੇ ਕਰਕੇ ਗਰਮੀਆਂ ਦੇ ਆਉਣ ਤੋਂ 2-3 ਮਹੀਨੇ ਪਹਿਲਾਂ ਹੀ ਇਸ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਜਾਂਦਾ ਹੈ।


Share