ਕੋਵਿਡ-19 ਦੀ ਔਕਸਫੋਰਡ ਵੈਕਸੀਨ ਅਗਲੇ ਸਾਲ ਅਪਰੈਲ ਤੱਕ ਭਾਰਤ ਪੁੱਜਣ ਦੀ ਸੰਭਾਵਨਾ

47
Share

-2 ਡੋਜ਼ ਦੀ ਕੀਮਤ ਹੋਵੇਗੀ 1000 ਰੁਪਏ
ਨਵੀਂ ਦਿੱਲੀ, 20 ਨਵੰਬਰ (ਪੰਜਾਬ ਮੇਲ)- ਦੇਸ਼ ‘ਚ ਕਰੋਨਾ ਟੀਕਾ ਵਿਕਸਤ ਕਰਨ ਵਾਲੀ ਫਾਰਮਾ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਅੱਜ ਕਿਹਾ ਕਿ ਕੋਵਿਡ-19 ਦਾ ਔਕਸਫੋਰਡ ਟੀਕਾ ਅਗਲੇ ਸਾਲ ਅਪਰੈਲ ਤੱਕ ਭਾਰਤ ਪੁੱਜਣ ਦੀ ਸੰਭਾਵਨਾ ਹੈ ਤੇ ਪਹਿਲ ਸਿਹਤ ਕਰਮਚਾਰੀਆਂ ਅਤੇ ਬਜ਼ੁਰਗਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਲਈ ਟੀਕੇ ਦੀਆਂ ਦੋ ਖੁਰਾਕਾਂ ਦੀ ਕੀਮਤ 1000 ਰੁਪਏ ਤੱਕ ਹੋਵੇਗੀ ਪਰ ਅੰਤਿਮ ਰੇਟ ਆਖਰੀ ਪਰਖ ਦੇ ਨਤੀਜਿਆਂ ਅਤੇ ਰੈਗੂਲੇਟਰੀ ਸੰਸਥਾਵਾਂ ਤੋਂ ਪ੍ਰਵਾਨਗੀ ‘ਤੇ ਨਿਰਭਰ ਕਰੇਗੀ। ਉਨ੍ਹਾਂ ਕਿਹਾ ਕਿ ਭਾਰਤ ਦੇ ਹਰ ਵਿਅਕਤੀ ਨੂੰ ਟੀਕਾ ਲੱਗਣ ਵਿਚ 2-3 ਸਾਲ ਲੱਗਣਗੇ। ਸਰਕਾਰ ਨੂੰ ਪ੍ਰਤੀ ਟੀਕਾ 3-4 ਡਾਲਰ ਵਿਚ ਮਿਲੇਗਾ।


Share