ਕੋਵਿਡ-19 ਕਾਰਨ 70 ਫੀਸਦੀ ਕੈਨੇਡੀਅਨ ਲੰਘ ਰਹੇ ਨੇ ਵਿੱਤੀ ਤਣਾਅ ‘ਚੋਂ

256
Share

ਓਟਵਾ, 29 ਅਕਤੂਬਰ (ਪੰਜਾਬ ਮੇਲ)-ਮਨੂਲਾਈਫ ਫਾਇਨਾਂਸ਼ੀਅਲ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਕੋਵਿਡ-19 ਦਾ ਪਰਿਵਾਰਾਂ ਦੀ ਵਿੱਤੀ ਸਥਿਤੀ, ਇੰਪਲਾਇਰਜ਼ ਤੋਂ ਲੈ ਕੇ ਵਰਕਰਜ਼ ਤੱਕ ਸਾਰਿਆਂ ਦੀ ਆਰਥਿਕ ਸਥਿਤੀ ਉੱਤੇ ਨਕਾਰਾਤਮਕ ਅਸਰ ਪਿਆ ਹੈ। ਇਸ ਸਮੇਂ 70 ਫੀਸਦੀ ਕੈਨੇਡੀਅਨ ਵਿੱਤੀ ਤਣਾਅ ਵਿਚੋਂ ਲੰਘ ਰਹੇ ਹਨ। ਸਰਵੇਖਣ ਵਿਚ ਹਿੱਸਾ ਲੈਣ ਵਾਲਿਆਂ ਅਨੁਸਾਰ ਵਿੱਤੀ ਤਣਾਅ ਇਸ ਸਮੇਂ 11 ਫੀਸਦੀ ਤੋਂ ਵਧ ਕੇ 27 ਫੀਸਦੀ ਤੱਕ ਪਹੁੰਚ ਗਿਆ ਹੈ। ਹਾਲਾਂਕਿ 44 ਫੀਸਦੀ ਕੈਨੇਡੀਅਨ ਮਹਾਮਾਰੀ ਤੋਂ ਪਹਿਲਾਂ ਵੀ ਵਿੱਤੀ ਦਿੱਕਤਾਂ ਹੰਢਾਅ ਰਹੇ ਸਨ ਪਰ ਆਊਟਬ੍ਰੇਕ ਤੋਂ ਬਾਅਦ ਇਹ ਅੰਕੜਾ 67 ਫੀਸਦੀ ਤੋਂ ਵੀ ਟੱਪ ਗਿਆ ਹੈ।
ਅੱਧੇ ਤੋਂ ਵੱਧ ਕੈਨੇਡੀਅਨਾਂ ਨੂੰ ਆਪਣੀ ਐਮਰਜੈਂਸੀ ਲਈ ਕੀਤੀ ਬੱਚਤ ਤੋਂ ਹੱਥ ਧੋਣੇ ਪਏ ਹਨ ਤੇ ਜਾਂ ਫਿਰ ਕਈ ਕੈਨੇਡੀਅਨਾਂ ਸਿਰ ਕਰਜ਼ਾ ਚੜ੍ਹ ਗਿਆ ਹੈ। ਇਥੇ ਹੀ ਬਸ ਨਹੀਂ ਹੁਣ ਕੈਨੇਡੀਅਨਾਂ ਵੱਲੋਂ ਫਾਇਨਾਂਸ਼ੀਅਲ ਪਲੈਨਰ ਦੀ ਵਰਤੋਂ ਕਰਨ ਬਾਰੇ ਸੋਚਿਆ ਜਾ ਰਿਹਾ ਹੈ ਤੇ ਕਈ ਕੈਨੇਡੀਅਨ ਆਪਣੇ ਇੰਪਲਾਇਰਜ਼ ਤੋਂ ਵੀ ਮਦਦ ਦੀ ਝਾਕ ਰੱਖ ਰਹੇ ਹਨ।
ਸਰਵੇ ਵਿਚ ਹਿੱਸਾ ਲੈਣ ਵਾਲਿਆਂ ਵਿਚੋਂ ਲਗਭਗ ਸਾਰਿਆਂ ਨੇ ਹੀ ਇਹ ਆਖਿਆ ਕਿ ਬਿਹਤਰ ਹੋਵੇਗਾ ਕਿ ਕੰਪਨੀਆਂ ਨੂੰ ਫਾਇਨਾਂਸ਼ੀਅਲ ਵੈੱਲਨੈੱਸ ਪ੍ਰੋਗਰਾਮ ਸ਼ੁਰੂ ਕਰਨੇ ਚਾਹੀਦੇ ਹਨ।


Share