ਕੋਵਿਡ-19 : ਆਸਟ੍ਰੇਲੀਆ ਵਿਚ 24 ਘੰਟਿਆਂ ‘ਚ 1 ਮੌਤ, 4 ਮਾਮਲੇ ਆਏ ਸਾਹਮਣੇ

285
Share

ਸਿਡਨੀ, 25 ਅਪ੍ਰੈਲ (ਪੰਜਾਬ ਮੇਲ)- ਕੋਵਿਡ-19 ਨਾਲ ਜੂਝ ਰਹੇ ਆਸਟ੍ਰੇਲੀਆ ਵਿਚ ਬੀਤੇ 24 ਘੰਟਿਆਂ ਵਿਚ ਸਿਰਫ 4 ਮਾਮਲੇ ਸਾਹਮਣੇ ਆਏ ਹਨ ਜਦਕਿ ਇਕ ਮਰੀਜ਼ ਦੀ ਮੌਤ ਹੋਈ ਹੈ। ਉਂਝ ਮਾਰਚ ਦੇ ਅਖੀਰ ਤੱਕ ਇੱਥੇ ਰੋਜ਼ਾਨਾ 450-460 ਇਨਫੈਕਟਿਡ ਮਾਮਲੇ ਸਾਹਮਣੇ ਆਉਂਦੇ ਰਹੇ ਸਨ। ਦੇਸ਼ ਭਰ ਵਿਚ ਟੈਸਟਿੰਗ ਦੇ ਬਾਅਦ ਬੀਤੇ 24 ਘੰਟਿਆਂ ਵਿਚ 12 ਹਜ਼ਾਰ ਹੋਰ ਟੈਸਟ ਕੀਤੇ ਗਏ। ਜੇਕਰ ਜੀ-20 ਦੇਸ਼ਾਂ ਮਤਲਬ ਅਮਰੀਕਾ, ਬ੍ਰਿਟੇਨ, ਇਟਲੀ ਅਤੇ ਸਪੇਨ ਦੇ ਕੋਰੋਨਾ ਮਾਮਲਿਆਂ ਦੀ ਤੁਲਨਾ ਆਸਟ੍ਰੇਲੀਆ ਨਾਲ ਕੀਤੀ ਜਾਵੇ ਤਾਂ ਇੱਥੋ ਦੇ ਅੰਕੜੇ ਪੂਰੀ ਤਰ੍ਹਾਂ ਉਲਟ ਹਨ। ਇੱਥੇ ਵਾਇਰਸ ਦੀ ਚਪੇਟ ਵਿਚ ਤਕਰੀਬਨ 6661 ਲੋਕ ਹਨ ਜਦਕਿ 5 ਹਜ਼ਾਰ ਤੋਂ ਵਧੇਰੇ ਮਰੀਜ਼ ਠੀਕ ਹੋ ਚੁੱਕੇ ਹਨ। ਨਵੇਂ ਮਾਮਲਿਆਂ ਵਿਚ ਵੀ ਲਗਾਤਾਰ ਕਮੀ ਦੇਖਣ ਨੂੰ ਮਿਲ ਰਹੀ ਹੈ।


Share