PUNJABMAILUSA.COM

ਕੋਲੰਬੀਆ ਤੋਂ ਅਮਰੀਕਾ ਜਾਂਦੀ ਕਿਸ਼ਤੀ ਪਲਟੀ, 20 ਪੰਜਾਬੀ ਲਾਪਤਾ

ਕੋਲੰਬੀਆ ਤੋਂ ਅਮਰੀਕਾ ਜਾਂਦੀ ਕਿਸ਼ਤੀ ਪਲਟੀ, 20 ਪੰਜਾਬੀ ਲਾਪਤਾ

ਕੋਲੰਬੀਆ ਤੋਂ ਅਮਰੀਕਾ ਜਾਂਦੀ ਕਿਸ਼ਤੀ ਪਲਟੀ, 20 ਪੰਜਾਬੀ ਲਾਪਤਾ
January 20
10:55 2016

2 jਭੋਗਪੁਰ, 20 ਜਨਵਰੀ (ਪੰਜਾਬ ਮੇਲ) – ਪੰਜਾਬ ਤੋਂ ਰੋਜ਼ੀ ਰੋਟੀ ਲਈ ਅਮਰੀਕਾ ਚੱਲੇ 20 ਨੌਜਵਾਨਾਂ ਨੂੰ ਲਿਜਾ ਰਹੀ ਕਿਸ਼ਤੀ ਦੇ ਅੰਧ ਮਹਾਸਾਗਰ ‘ਚ ਡੁੱਬਣ ਨਾਲ 20 ਦੇ ਕਰੀਬ ਪੰਜਾਬੀ ਨੌਜਵਾਨਾਂ ਦੇ ਲਾਪਤਾ ਹੋਣ ਦੀ ਖਬਰ ਹੈ। ਇਸ ਮਾਮਲੇ ‘ਚ ਪੁਲਿਸ ਨੇ ਦੋ ਟਰੈਵਲ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਟਰੈਵਲ ਏਜੰਟਾਂ ਦੀ ਪਛਾਣ ਹਰਭਜਨ ਸਿੰਘ ਵਾਸੀ ਭਟਨੂਰਾ ਲੁਬਾਣਾ ਅਤੇ ਕੁਲਵਿੰਦਰ ਸਿੰਘ ਮੁਲਤਾਨੀ ਵਾਸੀ ਭੋਗਪੁਰ ਵਜੋਂ ਹੋਈ ਹੈ। ਪੁਲਿਸ ਨੇ ਹਰਭਜਨ ਸਿੰਘ ਦਾ ਦੋ ਦਿਨਾਂ ਰਿਮਾਂਡ ਹਾਸਲ ਕਰ ਲਿਆ ਹੈ। ਪੁਲਿਸ ਤੀਜੇ ਟਰੈਵਲ ਏਜੰਟ ਦੀ ਭਾਲ ਕਰ ਰਹੀ ਹੈ। ਇਹ ਦੋਵੇਂ ਟਰੈਵਲ ਏਜੰਟ ਉਸ ਨੂੰ ਬੰਦੇ ਇਕੱਠੇ ਕਰਕੇ ਦਿੰਦੇ ਸਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਈ.ਜੀ. ਜਲੰਧਰ ਜ਼ੋਨ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਫੜੇ ਗਏ ਦੋਵੇਂ ਜਣੇ ਸਬ ਏਜੰਟ ਹਨ ਅਤੇ ਇਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਨ੍ਹਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 420, 406 ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਡੀ.ਐੱਸ.ਪੀ. ਭੁਲੱਥ ਦੀ ਅਗਵਾਈ ਹੇਠ ਟੀਮ ਬਣਾਈ ਗਈ ਹੈ। ਪਨਾਮਾ-ਕੋਲੰਬੀਆ ਤੋਂ ਸਮੁੰਦਰ ਰਾਹੀਂ ਅਮਰੀਕਾ ਜਾ ਰਹੇ 20 ਦੇ ਕਰੀਬ ਨੌਜਵਾਨਾਂ ਦੀ ਬੇੜੀ ਨੂੰ ਪੇਸ਼ ਆਏ ਹਾਦਸੇ ‘ਚ ਸਿਰਫ ਇਕ ਨੌਜਵਾਨ ਜਸਵਿੰਦਰ ਸਿੰਘ ਵਾਸੀ ਲੜੋਈ (ਜਲੰਧਰ) ਵੱਲੋਂ ਆਪਣੇ ਘਰ ਕੀਤੇ ਗਏ ਫੋਨ ਨੂੰ ਆਧਾਰ ਬਣਾ ਕੇ ਹੀ ਪੁਲਿਸ ਅਧਿਕਾਰੀ ਗੱਲਾਂ ਕਰ ਰਹੇ ਹਨ। ਇਸ ਹਾਦਸੇ ਬਾਰੇ ਪੁਖਤਾ ਜਾਣਕਾਰੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਕੋਲ ਵੀ ਨਹੀਂ ਹੈ।
ਮਿਲੀ ਜਾਣਕਾਰੀ ਅਨੁਸਾਰ ਵੱਖ-ਵੱਖ ਏਜੰਟਾਂ ਰਾਹੀਂ ਕੋਲੰਬੀਆ ‘ਚ ਇਕੱਠੇ ਕੀਤੇ 21 ਨੌਜਵਾਨਾਂ ਨੂੰ ਇੱਕ ਕਿਸ਼ਤੀ ਰਾਹੀਂ ਅਮਰੀਕਾ ਲਿਜਾਇਆ ਜਾ ਰਿਹਾ ਸੀ। ਇਹ ਕਿਸ਼ਤੀ ਅੰਧ ਮਹਾਸਾਗਰ ਵਿਚੋਂ ਦੀ ਜਾਣੀ ਸੀ। ਇਸ ਬਾਰੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਟਾਂਡੀ ਔਲਖ ਦੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੁਰਦੀਪ ਸਿੰਘ ਦਾ ਭੋਗਪੁਰ ਦੇ ਇੱਕ ਏਜੰਟ ਨਾਲ 25 ਲੱਖ ਰੁਪਏ ਵਿਚ ਅਮਰੀਕਾ ਭੇਜਣ ਦਾ ਸੌਦਾ ਹੋਇਆ ਸੀ। ਬੀਤੀ 27 ਦਸੰਬਰ ਨੂੰ ਗੁਰਦੀਪ ਸਿੰਘ ਆਪਣੇ ਘਰੋਂ ਅਮਰੀਕਾ ਨੂੰ ਰਵਾਨਾ ਹੋਇਆ। ਉਸ ਤੋਂ ਬਾਅਦ 10 ਜਨਵਰੀ ਨੂੰ ਗੁਰਦੀਪ ਨੇ ਆਪਣੇ ਘਰ ਫੋਨ ਕਰ ਕੇ ਦੱਸਿਆ ਕਿ ਉਹ ਕੋਲੰਬੀਆ ਪਹੁੰਚ ਗਿਆ ਹੈ ਅਤੇ ਅਗਲੇ ਦਸ ਦਿਨਾਂ ਵਿਚ ਉਹ ਅਮਰੀਕਾ ਪਹੁੰਚ ਕੇ ਫੋਨ ਕਰੇਗਾ। ਐਤਵਾਰ ਸਵੇਰੇ ਗੁਰਦੀਪ ਦੇ ਪਰਿਵਾਰ ਨੂੰ ਏਜੰਟ ਨੇ ਦੱਸਿਆ ਕਿ ਗੁਰਦੀਪ ਸਮੇਤ ਹੋਰ ਨੌਜਵਾਨਾਂ ਨੂੰ ਕੋਲੰਬੀਆ ਤੋਂ ਅਮਰੀਕਾ ਲੈ ਕੇ ਜਾ ਰਹੀ ਕਿਸ਼ਤੀ ਹਾਦਸਾਗ੍ਰਸਤ ਹੋ ਕੇ ਡੁੱਬ ਗਈ ਹੈ। ਏਜੰਟ ਨੇ ਦੱਸਿਆ ਕਿ ਇਸ ਕਿਸ਼ਤੀ ਵਿਚ ਇੱਕ ਨੌਜਵਾਨ ਭੋਗਪੁਰ ਨੇੜਲੇ ਪਿੰਡ ਲੜੋਈ ਅਤੇ ਇੱਕ ਨੌਜਵਾਨ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਜੈਦਾਂ ਦਾ ਵੀ ਸੀ।
ਇਸ ਕਿਸ਼ਤੀ ਵਿਚ ਸਵਾਰ ਹੋਏ ਪਿੰਡ ਲੜੋਈ ਦੇ ਨੌਜਵਾਨ ਨੇ ਆਪਣੀ ਪਤਨੀ ਨੂੰ ਫੋਨ ਕਰ ਕੇ ਦੱਸਿਆ ਕਿ ਜਿਸ ਕਿਸ਼ਤੀ ਵਿਚ ਉਹ ਸਵਾਰ ਸੀ, ਉਹ ਅਮਰੀਕਾ ਵਿਚ ਦਾਖਲ ਹੋਣ ਤੋਂ ਪਹਿਲਾਂ ਡੁੱਬ ਗਈ ਹੈ, ਜਿਸ ਵਿਚ ਵੀਹ ਦੇ ਕਰੀਬ ਨੌਜਵਾਨ ਸਵਾਰ ਸਨ। ਫੋਨ ‘ਤੇ ਜਾਣਕਾਰੀ ਦੇਣ ਵਾਲੇ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਡੁੱਬਦਿਆਂ ਵੇਖ ਕੇ ਸਮੁੰਦਰ ਵਿਚ ਗਸ਼ਤ ਕਰਦੀ ਫੌਜ ਦੀ ਟੁਕੜੀ ਨੇ ਉਸ ਨੂੰ ਰੱਸਿਆਂ ਦੀ ਮਦਦ ਨਾਲ ਬਚਾ ਲਿਆ ਹੈ। ਪਿੰਡ ਜੈਦਾਂ ਦਾ ਨੌਜਵਾਨ ਗੁਰਵਿੰਦਰ ਸਿੰਘ ਪੁੱਤਰ ਬਚਨ ਸਿੰਘ ਵੀ ਇਸ ਹਾਦਸੇ ‘ਚ ਲਾਪਤਾ ਹੈ। ਇਸ ਹਾਦਸੇ ‘ਚ ਲਾਪਤਾ ਹੋਏ ਗੁਰਦੀਪ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਪੁੱਤਰ ਸੁਖਜੀਤ ਸਿੰਘ ਅਮਰੀਕਾ ਵਿਚ ਹੈ। ਭੋਗਪੁਰ ਦੇ ਏਜੰਟ ਕੁਲਵਿੰਦਰ ਸਿੰਘ ਮੁਲਤਾਨੀ ਨਾਲ ਉਨ੍ਹਾਂ ਦੇ ਪੁਰਾਣੇ ਸਬੰਧ ਸਨ। ਕੁਲਵਿੰਦਰ ਸਿੰਘ ਮੁਲਤਾਨੀ ਨੇ ਗੁਰਦੀਪ ਦੇ ਪਿਤਾ ਨੂੰ ਕਿਹਾ ਸੀ ਕਿ ਉਹ ਗੁਰਦੀਪ ਨੂੰ ਵੀ ਸੁਖਜੀਤ ਕੋਲ ਅਮਰੀਕਾ ਭੇਜ ਦੇਵੇਗਾ ਅਤੇ ਗੁਰਦੀਪ ਦੀ ਦਿੱਲੀ ਤੋਂ ਸਿੱਧੀ ਅਮਰੀਕਾ ਦੀ ਫਲਾਈਟ ਹੋਵੇਗੀ। ਇਸ ਲਈ ਏਜੰਟ ਕੁਲਵਿੰਦਰ ਸਿੰਘ ਮੁਲਤਾਨੀ ਨੇ ਗੁਰਦੀਪ ਦੇ ਪਿਤਾ ਨਾਲ 25 ਲੱਖ ਰੁਪਏ ਦਾ ਸੌਦਾ ਤੈਅ ਕੀਤਾ। ਉਸ ਨੇ 10 ਲੱਖ ਰੁਪਏ ਅਡਵਾਂਸ ਲਏ ਤੇ ਬਾਕੀ ਪੰਦਰਾਂ ਲੱਖ ਰੁਪਏ ਗੁਰਦੀਪ ਦੇ ਅਮਰੀਕਾ ‘ਚ ਦਾਖਲ ਹੋਣ ਪਿੱਛੋਂ ਲੈਣ ਦਾ ਵਾਅਦਾ ਕੀਤਾ ਸੀ, ਪਰ ਕੁਲਵਿੰਦਰ ਸਿੰਘ ਮੁਲਤਾਨੀ ਨੇ ਗੁਲਦੀਪ ਤੇ ਹੋਰ ਨੌਜਵਾਨਾਂ ਨੂੰ ਮਨੁੱਖੀ ਸਮੱਗਲਿੰਗ ਰਾਹੀਂ ਅਮਰੀਕਾ ਭੇਜਣ ਦਾ ਯਤਨ ਕੀਤਾ ਤੇ ਕਿਸ਼ਤੀ ਦੇ ਡੁੱਬਣ ਕਾਰਨ ਉਹ ਲਾਪਤਾ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਜੈਦਾਂ ਪਿੰਡ ਦੇ ਬਚਨ ਸਿੰਘ ਨੇ ਥਾਣਾ ਭੁਲੱਥ ‘ਚ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਪੁੱਤਰ ਗੁਰਵਿੰਦਰ ਸਿੰਘ ਅਮਰੀਕਾ ਜਾ ਰਿਹਾ ਸੀ ਪਰ ਰਸਤੇ ਵਿਚ ਬੇੜੀ ਡੁੱਬ ਗਈ। ਇਸੇ ਤਰ੍ਹਾਂ ਟਾਂਡੀ ਔਲਖ ਦੇ ਬਲਵਿੰਦਰ ਸਿੰਘ ਦਾ ਪੁੱਤਰ ਗੁਰਜੀਤ ਸਿੰਘ ਵੀ ਇਸ ਹਾਦਸੇ ਵਿਚ ਡੁੱਬ ਗਿਆ ਸੀ। ਦੋਵਾਂ ਨੌਜਵਾਨਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ। ਪੰਜਾਬ ਪੁਲਿਸ ਕੋਲ ਇਹ ਜਾਣਕਾਰੀ ਵੀ ਨਹੀਂ ਹੈ ਕਿ ਇਹ ਹਾਦਸਾ ਅਸਲ ‘ਚ ਕਿਹੜੀ ਥਾਂ ‘ਤੇ ਵਾਪਰਿਆ ਹੈ ਅਤੇ ਉਸ ਬੇੜੀ ਵਿਚ ਕਿੰਨੇ ਪੰਜਾਬੀ ਸਵਾਰ ਸਨ।
ਇਸ ਦੁਖਦਾਈ ਹਾਦਸੇ ਕਾਰਨ ਹਲਕਾ ਭੁਲੱਥ ‘ਚ ਰਾਜਸੀ ਆਗੂ ਵੀ ਸਰਗਰਮ ਹੋ ਗਏ ਹਨ। ਇਸ ਮਾਮਲੇ ਨੂੰ ਸਾਹਮਣੇ ਲਿਆਉਣ ਵਾਲੇ ‘ਆਪ’ ਆਗੂ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਜੈਦਾਂ ਦੇ ਬਚਨ ਸਿੰਘ ਤੇ ਟਾਂਡੀ ਔਲਖ ਦੇ ਬਲਵਿੰਦਰ ਸਿੰਘ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਸਰਕਾਰ ਕੋਲ ਪੀੜਤ ਪਰਿਵਾਰਾਂ ਨੂੰ 50-50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਹਲਕੇ ਤੋਂ ਵਿਧਾਇਕਾ ਜਗੀਰ ਕੌਰ ਨੇ ਵੀ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਤੇ ਸਰਕਾਰ ਵੱਲੋਂ ਵੱਧ ਤੋਂ ਵੱਧ ਸਹਾਇਤਾ ਰਾਸ਼ੀ ਦੇਣ ਦੀ ਹਾਮੀ ਭਰੀ ਹੈ। ਜਾਣਕਾਰੀ ਅਨੁਸਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਇਸੇ ਸਿਲਸਿਲੇ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਕੇਂਦਰ ਨੇ ਮਾਮਲੇ ਦੀ ਜਾਂਚ ਲਈ ਟੀਮ ਭੇਜਣ ਦਾ ਭਰੋਸਾ ਦਿੱਤਾ ਹੈ।
ਪੰਜਾਬ ਸਰਕਾਰ ਅਮਰੀਕਾ ਭੇਜੇਗੀ ਵਿਸ਼ੇਸ਼ ਟੀਮ
ਚੰਡੀਗੜ੍ਹ : ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੂੰ ਕਿਹਾ ਹੈ ਕਿ ਪਨਾਮਾ ਕਿਸ਼ਤੀ ਦੁਖਾਂਤ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਇੱਕ ਟੀਮ ਛੇਤੀ ਹੀ ਅਮਰੀਕਾ ਰਵਾਨਾ ਕੀਤੀ ਜਾਵੇ, ਤਾਂ ਜੋ ਇਨਸਾਨੀ ਤਸਕਰੀ ਦੇ ਰੈਕਟ ਦਾ ਖੁਲਾਸਾ ਹੋ ਸਕੇ। ਸ਼੍ਰੀ ਬਾਦਲ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ, ਜਿਨ੍ਹਾਂ ਨੇ ਉੱਪ ਮੁੱਖ ਮੰਤਰੀ ਨੂੰ ਯਕੀਨ ਦਿਵਾਇਆ ਕਿ ਕੇਂਦਰ ਸਰਕਾਰ ਵੱਲੋਂ ਪੀੜਤਾਂ ਨਾਲ ਤੁਰੰਤ ਰਾਬਤਾ ਕਾਇਮ ਕੀਤਾ ਜਾਵੇਗਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article