ਕੋਲੋਰਾਡੋ ’ਚ ਜਨਮਦਿਨ ਸਮਾਰੋਹ ’ਚ ਬੰਦੂਕਧਾਰੀ ਵੱਲੋਂ 6 ਲੋਕਾਂ ਦਾ ਕਤਲ

201
Share

-ਬੰਦੂਕਧਾਰੀ ਨੇ ਖੁਦ ਨੂੰ ਵੀ ਮਾਰੀ ਗੋਲੀ ਮਾਰ ਕੀਤੀ ਖੁਦਕੁਸ਼ੀ
ਕੋਲੋਰਾਡੋ, 10 ਮਈ (ਪੰਜਾਬ ਮੇਲ)- ਕੋਲੋਰਾਡੋ ’ਚ ਇਕ ਜਨਮਦਿਨ ਸਮਾਰੋਹ ਦੌਰਾਨ ਇਕ ਬੰਦੂਕਧਾਰੀ ਨੇ 6 ਲੋਕਾਂ ਦਾ ਕਤਲ ਕਰਨ ਮਗਰੋਂ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੱਸਿਆ ਕਿ ਕੋਲੋਰਾਡੋ ਸਪਿ੍ਰੰਗਸ ਵਿਚ ਇਕ ਘਰ ’ਚ ਐਤਵਾਰ ਅੱਧੀ ਰਾਤ ਦੇ ਕੁਝ ਦੇਰ ਬਾਅਦ ਗੋਲੀਬਾਰੀ ਹੋਈ। ‘ਕੋਲੋਰਾਡੋ ਸਪਿ੍ਰੰਗਸ ਗਜਟ’ ਮੁਤਾਬਕ ਅਧਿਕਾਰੀਆਂ ਨੂੰ ਘਟਨਾਸਥਾਨ ’ਤੇ 6 ਲੋਕ ਮਿ੍ਰਤਕ ਮਿਲੇ ਅਤੇ ਇਕ ਗੰਭੀਰ ਰੂਪ ਨਾਲ ਜ਼ਖਮੀ ਵਿਅਕਤੀ ਮਿਲਿਆ, ਜਿਸ ਨੇ ਬਾਅਦ ’ਚ ਹਸਪਤਾਲ ਵਿਚ ਦਮ ਤੋੜ ਦਿੱਤਾ।
ਪੁਲਿਸ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਪਾਰਟੀ ’ਚ ਮੌਜੂਦ ਇਕ ਮਹਿਲਾ ਦਾ ਦੋਸਤ ਸੀ। ਪਾਰਟੀ ’ਚ ਬੱਚੇ ਵੀ ਸ਼ਾਮਲ ਸਨ। ਬੰਦੂਕਧਾਰੀ ਅੰਦਰ ਆਇਆ ਅਤੇ ਉਸ ਨੇ ਗੋਲੀਬਾਰੀ ਕਰਨ ਮਗਰੋਂ ਖੁਦ ਨੂੰ ਵੀ ਗੋਲੀ ਮਾਰ ਲਈ। ਉਸ ਨੇ ਦੱਸਿਆ ਕਿ ਜਿਹੜੇ ਵਿਅਕਤੀ ਲਈ ਸਮਾਰੋਹ ਆਯੋਜਿਤ ਕੀਤਾ ਗਿਆ ਸੀ, ਗੋਲੀਬਾਰੀ ਵਿਚ ਉਸ ਦੀ ਵੀ ਮੌਤ ਹੋ ਗਈ। ਗੁਆਂਢੀ ਯੇਨਿਫਰਰੇਯੇਸ ਨੇ ‘ਦੀ ਡੇਨਵੇਰ ਪੋਸਟ’ ਨੂੰ ਦੱਸਿਆ ਕਿ ਉਹ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਉੱਠ ਗਈ। ਰੇਯੇਸ ਨੇ ਕਿਹਾ, ‘‘ਮੈਨੂੰ ਲੱਗਾ ਕਿ ਬਿਜਲੀ ਡਿੱਗੀ ਹੈ। ਇਸ ਮਗਰੋਂ ਸਾਇਰਨ ਦੀ ਆਵਾਜ਼ ਸੁਣਾਈ ਦੇਣ ਲੱਗੀ।’’¿;
ਅਧਿਕਾਰੀਆਂ ਨੇ ਦੱਸਿਆ ਕਿ ਇਸ ਗੋਲੀਬਾਰੀ ’ਚ ਕੋਈ ਬੱਚਾ ਜ਼ਖਮੀ ਨਹੀਂ ਹੋਇਆ ਹੈ। ਪੁਲਿਸ ਨੇ ਪੀੜਤਾਂ ਜਾਂ ਹਮਲਾਵਰ ਦੀ ਪਛਾਣ ਉਜਾਗਰ ਨਹੀਂ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਹਮਲੇ ਦਾ ਕਾਰਨ ਹਾਲੇ ਪਤਾ ਨਹੀਂ ਚੱਲ ਪਾਇਆ ਹੈ। ਇਸ ਤੋਂ ਪਹਿਲਾਂ ਕੋਲੋਰਾਡੋ ਦੇ ਬਾਊਲਡਰ ਸੁਪਰਮਾਰਕੀਟ ’ਚ 22 ਮਾਰਚ ਨੂੰ ਇਕ ਬੰਦੂਕਧਾਰੀ ਦੀ ਗੋਲੀਬਾਰੀ ’ਚ 10 ਲੋਕਾਂ ਦੀ ਮੌਤ ਹੋ ਗਈ ਸੀ। ਉਸ ਦੇ ਬਾਅਦ ਤੋਂ ਇਹ ਕੋਲੋਰਾਡੋ ਵਿਚ ਗੋਲੀਬਾਰੀ ਦੀ ਸਭ ਤੋਂ ਭਿਆਨਕ ਘਟਨਾ ਹੈ। ਗਵਰਨਰ ਜਾਰੇਦ ਪੋਲਿਸ ਨੇ ਇਸ ਘਟਨਾ ਵਿਚ ਮਾਰੇ ਗਏ ਲੋਕਾਂ ਲਈ ਸੋਗ ਪ੍ਰਗਟ ਕੀਤਾ।

Share