PUNJABMAILUSA.COM

ਕੋਲਕਾਤਾ ਟੈਸਟ : ਨਿਊਜ਼ੀਲੈਂਡ ਦੇ ਸੱਤ ਖ਼ਿਡਾਰੀ 128 ਦੌੜਾਂ ’ਤੇ ਆਊਟ

ਕੋਲਕਾਤਾ ਟੈਸਟ : ਨਿਊਜ਼ੀਲੈਂਡ ਦੇ ਸੱਤ ਖ਼ਿਡਾਰੀ 128 ਦੌੜਾਂ ’ਤੇ ਆਊਟ

ਕੋਲਕਾਤਾ ਟੈਸਟ : ਨਿਊਜ਼ੀਲੈਂਡ ਦੇ ਸੱਤ ਖ਼ਿਡਾਰੀ 128 ਦੌੜਾਂ ’ਤੇ ਆਊਟ
October 01
21:33 2016

12
ਕੋਲਕਾਤਾ, 1 ਅਕਤੂਬਰ (ਪੰਜਾਬ ਮੇਲ)- ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਘਾਤਕ ਗੇਂਦਬਾਜ਼ੀ ਦੇ ਦਮ ’ਤੇ ਭਾਰਤ ਨੇ ਅੱਜ ਇਥੇ ਦੂਜੇ ਕ੍ਰਿਕਟ ਟੈਸਟ ਦੇ ਮੀਂਹ ਪ੍ਰਭਾਵਿਤ ਦੂਜੇ ਦਿਨ ਖੇਡ ਖ਼ਤਮ ਹੋਣ ਤਕ ਪਹਿਲੀ ਪਾਰੀ ਵਿੱਚ ਨਿਊਜ਼ੀਲੈਂਡ ਦੇ ਸੱਤ ਖ਼ਿਡਾਰੀਆਂ ਨੂੰ 128 ਦੌੜਾਂ ’ਤੇ ਆਊਟ ਕਰਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸਵੇਰ ਦੇ ਸੈਸ਼ਨ ਵਿੱਚ ਰਿਧੀਮਾਨ ਸਾਹਾ (ਨਾਬਾਦ 54) ਦੇ ਤੀਜੇ ਨੀਮ ਸੈਂਕੜੇ ਦੀ ਮਦਦ ਨਾਲ ਪਹਿਲੀ ਪਾਰੀ ਵਿੱਚ 316 ਦੌੜਾਂ ਬਣਾਈਆਂ। ਪਹਿਲੀ ਪਾਰੀ ਦੇ ਅਧਾਰ ’ਤੇ ਮਹਿਮਾਨ ਟੀਮ ਅਜੇ ਵੀ ਭਾਰਤ ਤੋਂ 188 ਦੌੜਾਂ ਪਿੱਛੇ ਹੈ ਤੇ ਕਾਨਪੁਰ ਟੈਸਟ ਵਿੱਚ 197 ਦੌੜਾਂ ਦੀ ਸ਼ਿਕਸਤ ਤੋਂ ਬਾਅਦ ਨਿਊਜ਼ੀਲੈਂਡ ’ਤੇ ਵੱਡੀ ਹਾਰ ਦੇ ਬੱਦਲ ਛਾ ਗਏ ਹਨ। ਦਿਨ ਦੀ ਖੇਡ ਸਮਾਪਤ ਹੋਣ ਮੌਕੇ ਵਿਕਟਕੀਪਰ ਬੱਲੇਬਾਜ਼ ਬੀ.ਜੇ.ਵਾਟਲਿੰਗ ਤੇ ਜੀਤਨ ਪਟੇਲ ਕ੍ਰਮਵਾਰ 12 ਤੇ 5 ਦੌੜਾਂ ਨਾਲ ਨਾਬਾਦ ਸਨ। ਨਿਊਜ਼ੀਲੈਂਡ ਨੇ ਅੱਜ ਆਪਣੀ ਪਹਿਲੀ ਪਾਰੀ ਵਿੱਚ 34 ਓਵਰ ਹੀ ਖੇਡੇ ਕਿਉਂਕਿ ਚਾਹ ਦੇ ਸਮੇਂ ਤੋਂ ਬਾਅਦ ਦਾ ਖੇਡ ਮੈਦਾਨ ਗਿੱਲਾ ਹੋਣ ਕਰਕੇ ਰੁਕਿਆ ਰਿਹਾ ਤੇ ਮਗਰੋਂ ਖ਼ਰਾਬ ਰੋਸ਼ਨੀ ਕਰਕੇ ਅੰਪਾਇਰਾਂ ਨੇ ਖੇਡ ਜਲਦੀ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਉਂਜ ਮਹਿਮਾਨ ਟੀਮ ਦੀ ਸ਼ੁਰੂਆਤ ਕਾਫ਼ੀ ਖ਼ਰਾਬ ਰਹੀ। ਸਲਾਮੀ ਬੱਲੇਬਾਜ਼ ਟੌਮ ਲਾਥਮ(1), ਹੈਨਰੀ ਨਿਕੋਲਸ(1) ਤੇ ਮਾਰਟਿਨ ਗੁਪਟਿਲ(13) ਸਸਤੇ ’ਚ ਹੀ ਪੈਵਿਲੀਅਨ ਪਰਤ ਗਏ। ਗੁਪਟਿਲ ਤੇ ਨਿਕੋਲਸ, ਭੁਵਨੇਸ਼ਵਰ ਦੇ ਸ਼ਿਕਾਰ ਬਣੇ ਜਦਕਿ ਲਾਥਮ ਨੂੰ ਮੁਹੰਮਦ ਸ਼ਮੀ ਨੇ ਲੱਤ ਅੜਿੱਕਾ ਆਊਟ ਕੀਤਾ। ਮਗਰੋਂ ਕਪਤਾਨ ਰੋਸ ਟੇਲਰ(36) ਤੇ ਲਿਊਕ ਰੌਂਚੀ(35) ਨੇ ਸੰਭਲ ਕੇ ਖੇਡਦਿਆਂ ਚੌਥੇ ਵਿਕਟ ਲਈ 62 ਦੌੜਾਂ ਦੀ ਸਾਂਝ ਪਾਈ। ਜਡੇਜਾ ਨੇ ਰੌਂਚੀ ਨੂੰ ਲੱਤ ਅੜਿੱਕਾ ਆਊਟ ਕਰਕੇ ਇਸ ਭਾਈਵਾਲੀ ਨੂੰ ਤੋੜਿਆ। ਉਪਰੰਤ ਭੁਵਨੇਸ਼ਵਰ ਨੇ ਪੰਜ ਓਵਰਾਂ ਦੇ ਵਕਫ਼ੇ ’ਚ ਟੇਲਰ, ਮਿਸ਼ੇਲ ਸੈਂਟਨਰ ਤੇ ਮੈਟ ਹੈਨਰੀ ਦੀਆਂ ਵਿਕਟਾਂ ਕੱਢ ਕੇ ਮਹਿਮਾਨ ਟੀਮ ਦਾ ਲੱਕ ਤੋੜ ਦਿੱਤਾ। ਸੈਂਟਨਰ ਨੇ 11 ਜਦਕਿ ਹੈਨਰੀ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਿਹਾ। ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਕੱਲ੍ਹ ਦੇ ਸਕੋਰ ਸੱਤ ਵਿਕਟ ’ਤੇ 239 ਦੌੜਾਂ ਤੋਂ ਅੱਗੇ ਖੇਡਦਿਆਂ ਰਿਧੀਮਾਨ ਸਾਹਾ ਦੇ ਨੀਮ ਸੈਂਕੜੇ ਦੀ ਮਦਦ ਨਾਲ ਸਕੋਰ ਨੂੰ ਤਿੰਨ ਸੌ ਤੋਂ ਪਾਰ ਪਹੁੰਚਾਇਆ। ਸਾਹਾ ਨੇ 85 ਗੇਂਦਾਂ ਦੀ ਪਾਰੀ ਵਿੱਚ ਸੱਤ ਚੌਕੇ ਤੇ ਦੋ ਛੱਕੇ ਜੜੇ। ਸਥਾਨਕ ਖਿਡਾਰੀ ਸਾਹਾ ਤੇ ਸ਼ਮੀ(14) ਨੇ ਆਖਰੀ ਵਿਕਟ ਲਈ 35 ਦੌੜਾਂ ਦੀ ਅਹਿਮ ਭਾਈਵਾਲੀ ਕੀਤੀ। ਜਡੇਜਾ ਨੇ 14 ਦੌੜਾਂ ਦਾ ਯੋਗਦਾਨ ਦਿੱਤਾ। ਨਿਊਜ਼ੀਲੈਂਡ ਲਈ ਮੈਟ ਹੈਨਰੀ ਨੇ ਤਿੰਨ, ਟਰੈਂਟ ਬੋਲਟ, ਨੀਲ ਵੈਗਨਰ ਤੇ ਜੀਤਨ ਪਟੇਲ ਨੇ ਦੋ ਦੋ ਤੇ ਸੈਂਟਨਰ ਦੇ ਹਿੱਸੇ ਇਕ ਵਿਕਟ ਆਈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article