ਕੋਰੋਨਾ ਵਾਇਰਸ : ਲੁਧਿਆਣਾ ਤੇ ਜਲੰਧਰ ਦੀ ਹਾਲਤ ਗੰਭੀਰ

304
Share

ਮੁੜ ਤੋਂ ਕੋਰੋਨਾ ਨੇ ਫੜੀ ਰਫ਼ਤਾਰ

ਚੰਡੀਗੜ੍ਹ, 3 ਜੁਲਾਈ (ਪੰਜਾਬ ਮੇਲ)- ਪੰਜਾਬ ‘ਚ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਤੇ ਮੌਤਾਂ ਦਾ ਸਿਲਸਿਲਾ ਬਰਕਰਾਰ ਹੈ। ਵੀਰਵਾਰ ਸੂਬੇ ‘ਚ ਚਾਰ ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਤੇ 123 ਨਵੇਂ ਪੌਜ਼ੇਟਿਵ ਕੇਸ ਦਰਜ ਕੀਤੇ ਗਏ। ਪੰਜਾਬ ‘ਚ ਕੋਰੋਨਾ ਦੇ ਮਾਮਲਿਆਂ ਦਾ ਕੁੱਲ ਅੰਕੜਾ 5,908 ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸੂਬੇ ‘ਚ ਮੌਤਾਂ ਦਾ ਅੰਕੜਾ 156 ਹੋ ਗਿਆ ਹੈ। ਸੋਮਵਾਰ ਅੰਮ੍ਰਿਤਸਰ ‘ਚ 71 ਸਾਲਾ ਮਨਜੀਤ ਕੌਰ, ਮਲੇਰਕੋਟਲਾ ‘ਚ 60 ਸਾਲਾ ਰਜ਼ੀਆ ਬੇਗ਼ਮ, ਗੁਰਦਾਸਪੁਰ ਨਿਵਾਸੀ 23 ਸਾਲਾ ਲੜਕੀ ਦੀ ਮੌਤ ਹੋ ਗਈ। ਵੀਰਵਾਰ ਸਭ ਤੋਂ ਜ਼ਿਆਦਾ ਲੁਧਿਆਣਾ ‘ਚ 36 ਨਵੇਂ ਕੇਸ ਦਰਜ ਕੀਤੇ ਗਏ। ਲੁਧਿਆਣਾ ‘ਚ ਐਕਟਿਵ ਕੇਸ 444 ਹਨ ਅਤੇ ਜਲੰਧਰ ‘ਚ 225 ਕੇਸ ਐਟਿਵ ਹਨ। ਪੰਜਾਬ ‘ਚ ਇਕ ਵਾਰ ਕੋਰੋਨਾ ‘ਤੇ ਲਗਪਗ ਕਾਬੂ ਪਾ ਲਿਆ ਗਿਆ ਸੀ। ਪਰ ਹੁਣ ਮੁੜ ਤੋਂ ਕੋਰੋਨਾ ਨੇ ਰਫ਼ਤਾਰ ਫੜ ਲਈ ਹੈ। ਸੂਬੇ ‘ਚ ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕ ਖਤਰੇ ਦੀ ਘੰਟੀ ਬਣਦੇ ਜਾ ਰਹੇ ਹਨ। ਸੂਬੇ ‘ਚ ਐਲਾਨੇ ਗਏ ਕੰਟੇਨਮੈਂਟ ਜ਼ੋਨ ਤੇ ਹੁਣ ਪੁਲਿਸ ਨਾਲ ਡਰੋਨ ਜ਼ਰੀਏ ਨਜ਼ਰ ਰੱਖੀ ਜਾਵੇਗੀ। ਲੋਕਾਂ ਦੇ ਬਾਹਰ ਨਿਕਲਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸ ਨਾਲ ਨਿਯਮਾਂ ਦਾ ਉਲੰਘਣ ਕਰਨ ਵਾਲੇ ਲੋਕਾਂ ‘ਤੇ ਸ਼ਿਕੰਜਾ ਕੱਸਣਾ ਆਸਾਨ ਹੋ ਜਾਵੇਗਾ।


Share