ਕੋਰੋਨਾ ਵਾਇਰਸ ਲਗਾਤਾਰ ਲੋਕਾਂ ਨੂੰ ਆਪਣੀ ਚਪੇਟ ‘ਚ ਲੈ ਰਿਹਾ ਹੈ : ਡਬਲਯੂ.ਐੱਚ.ਓ. ਚੀਫ

73
Share

ਸੰਯੁਕਤ ਰਾਸ਼ਟਰ, 10 ਨਵੰਬਰ (ਪੰਜਾਬ ਮੇਲ)- ਗਲੋਬਲ ਪੱਧਰ ‘ਤੇ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਜ਼ਿਆਦਾਤਰ ਦੇਸ਼ ਸੁਰੱਖਿਆ ਦੇ ਲਈ ਤਾਲਾਬੰਦੀ ਦੀ ਸਥਿਤੀ ਵਿਚ ਹਨ। ਇਹੀ ਕਾਰਨ ਹੈ ਕਿ ਸੋਮਵਾਰ ਨੂੰ ਡਬਲਊ.ਐੱਚ.ਓ. ਚੀਫ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਸੀਂ ਭਾਵੇਂ ਮਹਾਮਾਰੀ ਨਾਲ ਲੜਦੇ ਹੋਏ ਥੱਕ ਚੁੱਕੇ ਹਾਂ ਪਰ ਜਾਨਲੇਵਾ ਵਾਇਰਸ ਹਾਲੇ ਤੱਕ ਹਾਰਿਆ ਨਹੀਂ ਹੈ। ਉਹ ਲਗਾਤਾਰ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਰਿਹਾ ਹੈ।
ਡਬਲਊ.ਐੱਚ.ਓ. ਦੀ ਮੁੱਖ ਸਾਲਾਨਾ ਸਭਾ ਨੂੰ ਸੰਬੋਧਿਤ ਕਰਦਿਆਂ ਚੀਫ ਟੇਡ੍ਰੋਸ ਅਧਨੋਮ ਗ੍ਰੇਬੇਸੀਅਸ ਨੇ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋਏ ਬਾਇਡਨ ਦਾ ਵੀ ਸਮਰਥਨ ਕੀਤਾ ਅਤੇ ਆਸ ਜ਼ਾਹਿਰ ਕੀਤੀ ਕਿ ਇਸ ਨਾਲ ਮਹਾਮਾਰੀ ਨੂੰ ਖਤਮ ਕਰਨ ਦੇ ਲਈ ਗਲੋਬਲ ਸਹਿਯੋਗ ਮਿਲੇਗਾ। ਉੱਥੇ ਵਿਗਿਆਨ ਦੀ ਪਾਲਣਾ ਕਰਨ ਵਾਲਿਆਂ ਲਈ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਉਹ ਵਾਇਰਸ ਦੇ ਖਤਰੇ ਤੋਂ ਮੂੰਹ ਨਾ ਮੋੜਨ ਕਿਉਂਕਿ ਅਸੀਂ ਭਾਵੇਂ ਹੀ ਕੋਰੋਨਾਵਾਇਰਸ ਨਾਲ ਲੜਾਈ ਵਿਚ ਥੱਕ ਚੁੱਕੇ ਹਾਂ ਪਰ ਉਹ ਸਾਡੇ ਤੋਂ ਥੱਕਿਆ ਨਹੀਂ ਹੈ।
ਕੋਰੋਨਾ ਪਾਜ਼ੀਟਿਵ ਵਿਅਕਤੀ ਦੇ ਸੰਪਰਕ ‘ਚ ਆਉਣ ਦੇ ਬਾਅਦ ਇਕਾਂਤਵਾਸ ਤੋਂ ਬਾਹਰ ਆਉਣ ਦੇ ਬਾਅਦ ਟ੍ਰੇਡੋਸ ਨੇ ਕਿਹਾ ਕਿ ਵਾਇਰਸ ਕਮਜ਼ੋਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਅਸੀਂ ਵਾਇਰਸ ਦੇ ਨਾਲ ਗੱਲਬਾਤ ਨਹੀਂ ਕਰ ਸਕਦੇ ਅਤੇ ਨਾ ਹੀ ਆਪਣੀਆਂ ਅੱਖਾਂ ਬੰਦ ਕਰ ਕੇ ਇਹ ਆਸ ਕਰ  ਸਕਦੇ ਹਾਂ ਕਿ ਇਹ ਖੁਦ ਦੀ ਦੂਰ ਹੋ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਰਾਜਨੀਤਿਕ ਬਿਆਨਬਾਜ਼ੀ ਜਾਂ ਸਾਜਿਸ਼ ਦੇ ਸਿਧਾਂਤਾਂ ‘ਤੇ ਕੋਈ ਧਿਆਨ ਨਹੀਂ ਦਿੰਦਾ ਹੈ। ਇਸ ਦੇ ਖਿਲਾਫ਼ ਇਕੋ-ਇਕ ਸਾਡੀ ਆਸ ਵਿਗਿਆਨ, ਹੱਲ ਅਤੇ ਇਕਜੁੱਟਤਾ ਹੈ। ਡਬਲਊ.ਐੱਚ.ਓ. ਨੂੰ ਆਸ ਹੈ ਕਿ ਬਾਇਡਨ ਪ੍ਰਸ਼ਾਸਨ ਡੋਨਾਲਡ ਟਰੰਪ ਵੱਲੋਂ ਲਏ ਗਏ ਫ਼ੈਸਲਿਆਂ ਨੂੰ ਪਲਟ ਦੇਵੇਗਾ।


Share