ਕੋਰੋਨਾ ਵਾਇਰਸ : ਭਾਰਤ ‘ਚ 24 ਘੰਟਿਆਂ ‘ਚ 68,898 ਨਵੇਂ ਮਰੀਜ਼ ਆਏ ਸਾਹਮਣੇ, 983 ਦੀ ਮੌਤ

217
Share

ਨਵੀਂ ਦਿੱਲੀ, 21 ਅਗਸਤ (ਪੰਜਾਬ ਮੇਲ)- ਭਾਰਤ ‘ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਆਏ ਦਿਨ 60 ਹਜ਼ਾਰ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ। ਪਿਛਲੇ 24 ਘੰਟਿਆਂ ‘ਚ ਦੇਸ਼ ‘ਚ 68,898 ਨਵੇਂ ਮਰੀਜ਼ ਸਾਹਮਣੇ ਆਏ ਤੇ 983 ਲੋਕਾਂ ਦੀ ਮੌਤ ਹੋ ਗਈ।
ਅਮਰੀਕਾ ਤੇ ਬ੍ਰਾਜ਼ੀਲ ‘ਚ ਭਾਰਤ ਦੇ ਮੁਕਾਬਲੇ ਘੱਟ ਕੇਸ ਦਰਜ ਕੀਤੇ ਜਾ ਰਹੇ ਹਨ। ਅਮਰੀਕਾ ‘ਚ ਇੱਕ ਦਿਨ ‘ਚ 45,341 ਤੇ ਬ੍ਰਾਜ਼ੀਲ ‘ਚ 44,684 ਨਵੇਂ ਕੇਸ ਦਰਜ ਕੀਤੇ ਗਏ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ‘ਚ ਹੁਣ ਤਕ 29 ਲੱਖ, ਪੰਜ ਹਜ਼ਾਰ, 823 ਲੋਕ ਕੋਰੋਨਾ ਪੌਜ਼ੇਟਿਵ ਹੋ ਚੁੱਕੇ ਹਨ।
ਇਨ੍ਹਾਂ ‘ਚੋਂ 54,849 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਸੰਖਿਆਂ ਛੇ ਲੱਖ, 92 ਹਜ਼ਾਰ ਹੋ ਗਈ ਹੈ ਤੇ 21 ਲੱਖ, 58 ਹਜ਼ਾਰ, 946 ਲੋਕ ਠੀਕ ਹੋ ਚੁੱਕੇ ਹਨ। ਵਾਇਰਸ ਦੇ ਐਕਟਿਵ ਮਾਮਲਿਆਂ ਦੇ ਮੁਕਾਬਲੇ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ ਕਰੀਬ ਤਿੰਨ ਗੁਣਾ ਹੈ।


Share