ਕੋਰੋਨਾ ਵਾਇਰਸ : ਦੁਨੀਆਂ ‘ਚ 1.15 ਕਰੋੜ ਤੋਂ ਪਾਰ ਹੋਈ ਮਰੀਜ਼ਾ ਦੀ ਗਿਣਤੀ

164
Share

ਚੰਡੀਗੜ੍ਹ, 6 ਜੁਲਾਈ (ਪੰਜਾਬ ਮੇਲ)- ਦੁਨੀਆਂ ਦੇ ਕੋਰੋਨਾ ਪ੍ਰਭਾਵਿਤ ਮੁਲਕਾਂ ‘ਚ 1.15 ਕਰੋੜ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਵਰਲਡੋਮੀਟਰ ਮੁਤਾਬਕ ਹੁਣ ਤਕ ਇਕ ਕਰੋੜ, 15 ਲੱਖ, 47 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਪੰਜ ਲੱਖ, 36 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਕੁੱਲ ਅੰਕੜੇ ‘ਚੋਂ 65 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਅਮਰੀਕਾ ਅਜੇ ਵੀ ਕੋਰੋਨਾ ਪ੍ਰਭਾਵਿਤ ਦੇਸ਼ਾਂ ‘ਚੋਂ ਪਹਿਲੇ ਨੰਬਰ ‘ਤੇ ਹੈ। ਜਿੱਥੇ ਹੁਣ ਤਕ 29.81 ਲੱਖ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਬ੍ਰਾਜ਼ੀਲ ‘ਚ ਵੀ ਕੋਰੋਨਾ ਦਾ ਕਹਿਰ ਬਰਕਰਾਰ ਹੈ ਜਿੱਥੇ ਰੋਜ਼ਾਨਾ ਅਮਰੀਕਾ ਦੇ ਬਰਾਬਰ ਕੇਸ ਤੇ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਬ੍ਰਾਜ਼ੀਲ ਤੋਂ ਬਾਅਦ ਰੂਸ ਅਤੇ ਭਾਰਤ ‘ਚ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਵੱਖ-ਵੱਖ ਦੇਸ਼ਾਂ ਦੇ ਅੰਕੜੇ:

ਅਮਰੀਕਾ: ਕੇਸ – 2,981,009, ਮੌਤ – 132,552

ਬ੍ਰਾਜ਼ੀਲ: ਕੇਸ – 1,604,585, ਮੌਤ – 64,900

ਭਾਰਤ: ਕੇਸ – 697,836, ਮੌਤ – 19,700

ਰੂਸ: ਕੇਸ – 681,251, ਮੌਤ – 10,161

ਪੇਰੂ: ਕੇਸ – 302,718, ਮੌਤ – 10,589

ਸਪੇਨ: ਕੇਸ – 297,625, ਮੌਤ – 28,385

ਚਿਲੀ: ਕੇਸ – 295,532, ਮੌਤ – 6,308

ਯੂਕੇ: ਕੇਸ – 285,416, ਮੌਤ – 44,220

ਮੈਕਸੀਕੋ: ਕੇਸ- 252,165, ਮੌਤਾਂ -30,366


Share