ਕੋਰੋਨਾ ਵਾਇਰਸ ਦਾ ਕਹਿਰ : ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ 1127 ਮੌਤਾਂ

181
Share

ਨਵੀਂ ਦਿੱਲੀ,  24 ਮਈ (ਪੰਜਾਬ ਮੇਲ)-  ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਪੈਰ ਪਸਾਰ ਚੁੱਕਾ ਹੈ ਅਤੇ ਲੋਕਾਂ ਦੀ ਜਾਨ ਲੈ ਰਿਹਾ ਹੈ। ਹੁਣ ਤੱਕ ਦੁਨੀਆ ਭਰ ਵਿਚ 4,894,278 ਲੋਕ ਇਸ ਖਤਰਨਾਕ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਭਾਰਤ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਨਵੇਂ ਮਾਮਲਿਆਂ ਵਿਚ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਰਿਕਾਰਡ ਵਾਧਾ ਹੋਇਆ। ਇੱਕ ਦਿਨ ਵਿਚ ਸਭ ਤੋਂ ਜ਼ਿਆਦਾ 6,767 ਨਵੇਂ ਮਾਮਲੇ ਸਾਹਮਣੇ ਆਏ ਜਿਸ ਦੇ ਨਾਲ ਦੇਸ਼ ਵਿਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 1,31,868 ਹੋ ਗਈ। ਪਿਛਲੇ 24 ਘੰਟੇ ਦੌਰਾਨ ਭਾਰਤ ਵਿਚ 147 ਲੋਕਾਂ ਦੀ ਮੌਤ ਹੋ ਗਈ।
ਜੌਂਸ ਹੌਪਕਿੰਸ ਯੂਨੀਵਰਸਿਟੀ ਦੇ ਅਨੁਸਾਰ ਅਮਰੀਕਾ ਵਿਚ ਪਿਛਲੇ 24 ਘੰਟੇ ਵਿਚ ਕੋਰੋਨਾ ਵਾਇਰਸ ਕਾਰਨ 1127 ਮੌਤਾਂ ਹੋਈਆਂ ਹਨ। ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਹੋਣ ਵਾਲੀ ਮੌਤਾਂ ਦਾ ਅੰਕੜਾ ਵੱਧ ਕੇ 97,048 ਹੋ ਚੁੱਕਾ ਹੈ।
ਜਦ ਕਿ ਅਮਰੀਕਾ ਤੋਂ 19 ਮਈ ਨੂੰ ਆਏ ਹਰਿਆਣਾ ਦੇ 73 ਵਿਚੋਂ 21 ਲੋਕਾਂ ਵਿਚ ਕੋਰੋਨਾ ਪਾਜ਼ੀਟਿਵ ਦੀ ਪੁਸ਼ਟੀ ਹੋਈ ਹੈ। ਸਾਰਿਆਂ ਦੀ ਸੈਂਪਲ ਦੀ ਜਾਂਚ ਪੰਚਕੂਲਾ ਅਤੇ ਸੈਕਟਰ 39 ਚੰਡੀਗੜ੍ਹ ਲੈਬ ਵਿਚ ਕੀਤੀ ਗਈ ਸੀ। ਜਾਂਚ ਰਿਪੋਰਟ ਆਉਣ ਤੋਂ ਬਾਅਦ ਸਾਰਿਆਂ ਨੂੰ ਮੈਡੀਕਲ ਕਾਲਜਾਂ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਾਇਆ ਗਿਆ ਹੈ।
ਸੀਐਮਓ ਡਾ. ਜਸਜੀਤ ਕੌਰ ਨੇ ਦੱÎਸਆ ਕਿ ਅਮਰੀਕਾ ਵਿਚ ਵਾਪਸ ਆਏ ਹਰਿਆਣਾ ਦੇ 73 ਲੋਕਾਂ ਨੂੰ ਕਵਾਰੰਟੀਨ ਕੀਤਾ ਗਿਆ ਸੀ। ਇਨ੍ਹਾਂ ਦੇ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ 21 ਲੋਕਾਂ ਵਿਚ ਕੋਰੋਨਾ ਹੋਣਾ ਦੀ ਪੁਸ਼ਟੀ ਹੋਈ ਹੈ। ਰਿਪੋਰਟ ਆਉਣ ਦੇ ਬਾਅਦ ਇਨ੍ਹਾਂ ਸਾਰਿਆਂ ਨੂੰ ਇੱਥੋਂ ਇਨ੍ਹਾਂ ਦੇ ਜ਼ਿਲ੍ਹਿਆਂ ਦੇ ਮੈਡੀਕਲ ਕਾਲਜਾਂ ਵਿਚ ਰੈਫਰ ਕਰ ਦਿੱਤਾ ਗਿਆ ਹੈ। 16 ਮਰੀਜ਼ਾਂ ਦੀ ਅੰਬਾਲਾ ਦੇ ਮੁਲਾਨਾ ਮੈਡੀਕਲ ਕਾਲਜ, 2 ਨੂੰ ਰੋਹਤਕ ਦੇ ਮੈਡੀਕਲ ਕਾਲਜ ਅਤੇ 3 ਨੂੰ ਅਗਰੋਹਾ ਮੈਡੀਕਲ ਕਾਲਜ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ। ਕੋਰੋਨਾ ਪਾਜ਼ੀਟਿਵ ਪਾਏ ਗਏ ਲੋਕ ਅੰਬਾਲਾ, ਯਮੂਨਾਨਗਰ, ਰੋਹਤਕ ਸਣੇ ਹੋਰ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਇਲਾਜ ਦੇ ਨਾਲ ਇਨ੍ਹਾਂ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ। ਅਮਰੀਕਾ ਤੋਂ ਪੰਚਕੂਲਾ ਪੁੱਜਣ ਤੋ ਬਾਅਦ ਇਨ੍ਹਾਂ ਅਲੱਗ ਅਲੱਗ ਥਾਵਾਂ ‘ਤੇ ਰੱਖਿਆ ਗਿਆ ਸੀ।


Share