ਕੋਰੋਨਾ ਵਾਇਰਸ ਕਾਰਨ ਅਮਰੀਕਾ ‘ਚ ਪੰਜਾਬੀ ਟੈਕਸੀ ਡਰਾਇਵਰ ਦੀ ਮੌਤ

481
Share

ਟਾਂਡਾ ਉੜਮੁੜ, 21 ਅਪ੍ਰੈਲ (ਪੰਜਾਬ ਮੇਲ)- ਕੋਰੋਨਾ ਵਾਇਰਸ ਦੇ ਆਲਮੀ ਕਹਿਰ ਦੀ ਲਪੇਟ ‘ਚ ਆਉਣ ਕਾਰਨ ਅਮਰੀਕਾ ਦੇ ਨਿਊਯਾਰਕ ‘ਚ ਇਕ ਹੋਰ ਪੰਜਾਬੀ ਦੀ ਇਸ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ।

ਬੇਟ ਇਲਾਕੇ ਦੇ ਪਿੰਡ ਚੱਕ ਬਾਮੂ (ਘੋੜੇਚੱਕ) ਨਾਲ ਸੰਬੰਧਤ ਮਨਜੀਤ ਸਿੰਘ ਬਿੱਟੂ ਪੁੱਤਰ ਸ਼ਿੰਗਾਰਾ ਸਿੰਘ ਦੀ ਬੀਤੇ ਦਿਨ ਰਿਚਮੰਡ ਹਿੱਲ ਨਿਊਯਾਰਕ ਦੇ ਜਮਾਇਕਾ ਹਸਪਤਾਲ ‘ਚ ਕੋਰੋਨਾ ਵਾਇਰਸ ਨਾਲ ਜੂਝਦੇ ਹੋਏ ਮੌਤ ਹੋ ਗਈ। ਮਨਜੀਤ ਸਿੰਘ 1990 ‘ਚ ਅਮਰੀਕਾ ਗਿਆ ਸਨ। ਉਹ ਅਮਰੀਕਾ ‘ਚ ਟੈਕਸੀ ਚਲਾਉਣ ਦਾ ਕੰਮ ਕਰਦੇ ਸਨ। ਇਸ ਦੁਖਦ ਖਬਰ ਕਾਰਨ ਪਿੰਡ ‘ਚ ਰਹਿੰਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ‘ਚ ਸੋਗ ਦੀ ਲਹਿਰ ਛਾ ਗਈ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਕੋਰੋਨਾ ਦਾ ਕੇਂਦਰ ਬਣੇ ਨਿਊਯਾਰਕ ‘ਚ ਹੀ ਟਾਂਡਾ ਇਲਾਕੇ ਦੇ ਪਿੰਡ ਗਿਲਜ਼ੀਆਂ ਦੇ ਦੋ ਅਤੇ ਪ੍ਰੇਮਪੁਰ ਪਿੰਡ ਦਾ ਇਕ ਵਿਅਕਤੀ ਕੋਰੋਨਾ ਵਾਇਰਸ ਕਾਰਨ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ।


Share