ਕੋਰੋਨਾ ਮਹਾਮਾਰੀ: ਕੈਨੇਡਾ-ਅਮਰੀਕਾ ਸਰਹੱਦ 21 ਨਵੰਬਰ ਤੱਕ ਰਹੇਗੀ ਬੰਦ

305
Share

ਟੋਰਾਂਟੋ, 20 ਅਕਤੂਬਰ (ਪੰਜਾਬ ਮੇਲ)-ਕੋਰੋਨਾ ਮਹਾਮਾਰੀ ਕਾਰਨ ਕੈਨੇਡਾ-ਅਮਰੀਕਾ ਸਰਹੱਦ ਹੁਣ 21 ਨਵੰਬਰ ਤੱਕ ਬੰਦ ਰਹੇਗੀ। ਕਿਸੇ ਵੀ ਗੈਰ ਜ਼ਰੂਰੀ ਯਾਤਰਾ ਨੂੰ ਮਨਜ਼ੂਰੀ ਨਹੀਂ ਹੋਵੇਗੀ। ਉੱਥੇ ਹੀ, ਜ਼ਰੂਰੀ ਕੰਮਕਾਰਾਂ ਨਾਲ ਜੁੜੀ ਯਾਤਰਾ ਦੇ ਨਾਲ-ਨਾਲ ਵਪਾਰਕ ਆਵਾਜਾਈ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।
ਜਨਤਕ ਸੁਰੱਖਿਆ ਮੰਤਰੀ ਬਿੱਲ ਬਲੇਅਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ, ”ਸਰਹੱਦ ਦੇ ਦੋਵੇਂ ਪਾਸੇ ਵਾਇਰਸ ਸੰਕਰਮਣ ਫੈਲਣ ਦੀ ਦਰ ਨੂੰ ਦੇਖਦੇ ਹੋਏ ਇਹ ਪਾਬੰਦੀ ਵਧਣ ਦੀ ਸੰਭਾਵਨਾ ਪਹਿਲਾਂ ਹੀ ਸੀ।”
ਉਨ੍ਹਾਂ ਕਿਹਾ ਕਿ ਜਨਤਕ ਸਿਹਤ ਮਾਹਰਾਂ ਦੀ ਟੀਮ ਦੀ ਸਲਾਹ ਦੇ ਆਧਾਰ ‘ਤੇ ਕੈਨੇਡੀਅਨ ਨੂੰ ਸੁਰੱਖਿਅਤ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਗੌਰਤਲਬ ਹੈ ਕਿ ਕੈਨੇਡਾ-ਅਮਰੀਕਾ ਸਰਹੱਦ ‘ਤੇ ਗੈਰ ਜ਼ਰੂਰੀ ਯਾਤਰਾ ਨੂੰ ਬੰਦ ਕਰਨ ਦਾ ਸਮਝੌਤਾ ਮਾਰਚ ‘ਚ ਲਾਗੂ ਕੀਤਾ ਗਿਆ ਸੀ ਅਤੇ ਉਦੋਂ ਤੋਂ ਹਰ ਮਹੀਨੇ ਇਸ ਨੂੰ ਕਈ ਵਾਰ ਅੱਗੇ ਵਧਾਇਆ ਗਿਆ ਹੈ। ਇਸ ਤਹਿਤ ਸੈਲਾਨੀ ਅਤੇ ਸਰਹੱਦ ਪਾਰ ਮੁਲਾਕਾਤਾਂ ਦੀ ਮਨਾਹੀ ਹੈ। ਹਾਲਾਂਕਿ, ਵਪਾਰ ਨੂੰ ਛੋਟ ਹੈ। ਇਸ ਤੋਂ ਇਲਾਵਾ ਕੁਝ ਪਰਿਵਾਰਾਂ ਦੇ ਹਮਦਰਦੀ ਆਧਾਰ ‘ਤੇ ਨਜ਼ਦੀਕੀ ਰਿਸ਼ਤੇਦਾਰਾਂ ਜਾਂ ਬਹੁਤ ਨੇੜਲੇ ਮਿੱਤਰਾਂ ਨੂੰ ਕੈਨੇਡਾ ਆਉਣ ਦੀ ਮਨਜ਼ੂਰੀ ਦਿੱਤੀ ਗਈ ਹੈ, ਤਾਂ ਜੋ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਉਨ੍ਹਾਂ ਦਾ ਖਿਆਲ ਰੱਖਣ ਨੂੰ ਕੋਈ ਉਨ੍ਹਾਂ ਕੋਲ ਮੌਜੂਦ ਹੋ ਸਕੇ, ਬਾਕੀ ਕੋਈ ਹੋਰ ਮੈਂਬਰ ਸਰਹੱਦ ਪਾਰੋਂ ਨਹੀਂ ਆ ਸਕਦਾ।


Share