ਟੋਰਾਂਟੋ, 29 ਜੂਨ (ਪੰਜਾਬ ਮੇਲ)- ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਉਨਟਾਰੀਓ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਐਮਰਜੰਸੀ ਹੁਕਮਾਂ ਵਿੱਚ 10 ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਹੈ। ਉਨਟਾਰੀਓ ‘ਚ 30 ਜੂਨ ਨੂੰ ਸਮਾਪਤ ਹੋਣ ਜਾ ਰਹੇ ਐਮਰਜੰਸੀ ਦੇ ਹੁਕਮ ਹੁਣ 10 ਜੁਲਾਈ ਤੱਕ ਵਧਾ ਦਿੱਤੇ ਗਏ ਹਨ।
ਪ੍ਰੀਮੀਅਰ ਡੱਗ ਫੋਰਡ ਨੇ ਇਸ ਸਬੰਧੀ ਐਲਾਨ ਕਰਦੇ ਹੋਏ ਕਿਹਾ ਕਿ ਉਨਟਾਰੀਓ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਕਾਫ਼ੀ ਹੱਦ ਤੱਕ ਸਫ਼ਲਤਾ ਹਾਸਲ ਕੀਤੀ ਹੈ, ਪਰ ਸੂਬਾ ਵਾਸੀਆਂ ਨੂੰ ਅਜੇ ਵੀ ਚੌਕਸ ਰਹਿਣ ਅਤੇ ਸਾਵਧਾਨੀਆਂ ਵਰਤਣ ਦੀ ਲੋੜ ਹੈ। ਹੁਣ ਸਰਕਾਰ ਹੌਲੀ-ਹੌਲੀ ਸੂਬੇ ਨੂੰ ਮੁੜ ਖੋਲ•ਣ ਦੀ ਤਿਆਰੀ ਕਰ ਰਹੀ ਹੈ। ਇਸੇ ਦੇ ਚਲਦਿਆਂ ਇਨਡੋਰ ਖੇਡਾਂ ਅਤੇ ਫਿਟਨਸ ਵਾਲੇ ਕੰਮਾਂ ਵਿੱਚ ਕੁਝ ਢਿੱਲ ਦਿੱਤੀ ਜਾ ਰਹੀ ਹੈ।