ਕੋਰੋਨਾ ਮਹਾਂਮਾਰੀ ਕਾਰਨ ਨੋਬਲ ਪੁਰਸਕਾਰ ਸਮਾਰੋਹ ਰੱਦ

513
Share

ਵਾਸ਼ਿੰਗਟਨ, 23 ਜੁਲਾਈ (ਪੰਜਾਬ ਮੇਲ)- ਨੋਬਲ ਫਾਊਂਡੇਸ਼ਨ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਨੋਬਲ ਪੁਰਸਕਾਰ ਪ੍ਰੋਗਰਾਮ ਫਿਲਹਾਲ ਟਾਲ ਦਿੱਤਾ ਹੈ। 64 ਸਾਲ ‘ਚ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਆਖਰੀ ਵਾਰ 1956 ‘ਚ ਨੋਬਲ ਪੁਰਸਕਾਰ ਸਨਮਾਨ ਸਮਾਰੋਹ ਮੁਅੱਤਲ ਕੀਤਾ ਸੀ। ਨੋਬਲ ਫਾਊਂਡੈਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਲਾਰਸ ਹੇਕੇਨਸਟੇਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖਤਰਿਆਂ ਨੂੰ ਦੇਖਦਿਆਂ 1300 ਲੋਕਾਂ ਨੂੰ ਇਕੱਠਾ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਇਸ ਵਾਰ ਮਹਾਮਾਰੀ ਕਾਰਨ ਨੋਬਲ ਜੇਤੂਆਂ ਲਈ ਸਵੀਡਨ ਸਫ਼ਰ ਕਰਨਾ ਮੁਸ਼ਕਿਲ ਹੈ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਸਨਮਾਨ ਸਮਾਰੋਹ ਕਿਸ ਤਰ੍ਹਾਂ ਕਰਵਾਇਆ ਜਾਵੇਗਾ।


Share