ਕੋਰੋਨਾ ਨੂੰ ਫੈਲਣ ਤੋਂ ਰੋਕਣ ’ਚ ਮਦਦਗਾਰ ਰਹੀਆਂ ਪਾਬੰਦੀਆਂ ’ਚ ਨਾ ਦਿੱਤੀ ਜਾਵੇ ਢਿੱਲ : ਡਬਲਯੂ.ਐੱਚ.ਓ.

379
Share

ਜਨੇਵਾ, 13 ਫਰਵਰੀ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਅਧਾਨੋਮ ਗੇਬ੍ਰੇਯਸਸ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਦੁਨੀਆਂ ਭਰ ’ਵਚ ਆਈ ਕਮੀ ਉਤਸ਼ਾਹਿਤ ਕਰਨ ਵਾਲੀ ਹੈ ਪਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ’ਚ ਮਦਦਗਾਰ ਰਹੀਆਂ ਪਾਬੰਦੀਆਂ ’ਚ ਢਿੱਲ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਗੇਬ੍ਰੇਯਸਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੁਨੀਆਂ ਭਰ ’ਚ ਸੰਕਰਮਣ ਦੇ ਮਾਮਲਿਆਂ ’ਚ ਲਗਾਤਾਰ ਚੌਥੇ ਹਫ਼ਤੇ ਕਮੀ ਆਈ ਹੈ ਤੇ ਮਿ੍ਰਤਕਾਂ ਦੀ ਗਿਣਤੀ ਵਿਚ ਵੀ ਲਗਾਤਾਰ ਦੂਜੇ ਹਫ਼ਤੇ ਕਮੀ ਆਈ ਹੈ।¿;
ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸੰਕ੍ਰਮਿਤਾਂ ਅਤੇ ਮਿ੍ਰਤਕਾਂ ਦੀ ਗਿਣਤੀ ਵਿਚ ਇਹ ਕਮੀ ਜਨ ਸਿਹਤ ਸਬੰਧੀ ਕਦਮਾਂ ਨੂੰ ਸਖ਼ਤੀ ਨਾਲ ਲਾਗੂ ਕੀਤੇ ਜਾਣ ਕਾਰਨ ਆਈ ਹੈ। ਅਸੀਂ ਸਾਰੇ ਗਿਣਤੀ ਵਿਚ ਆਈ ਕਮੀ ਨਾਲ ਉਤਸ਼ਾਹਿਤ ਹੈ ਪਰ ਮੌਜੂਦਾ ਸਥਿਤੀ ਨਾਲ ਸੰਤੁਸ਼ਟ ਹੋ ਜਾਣਾ ਵਾਇਰਸ ਜਿੰਨਾ ਹੀ ਖ਼ਤਰਨਾਕ ਹੋਵੇਗਾ।¿;
ਗੇਬ੍ਰੇਯਸਸ ਨੇ ਕਿਹਾ ਕਿ ਅਜੇ ਇਹ ਸਮਾਂ ਨਹੀਂ ਆਇਆ ਕਿ ਕੋਈ ਵੀ ਦੇਸ਼ ਪਾਬੰਦੀਆਂ ਵਿਚ ਢਿੱਲ ਦੇਵੇ। ਜੇਕਰ ਹੁਣ ਕਿਸੇ ਦੀ ਮੌਤ ਹੁੰਦੀ ਹੈ, ਤਾਂ ਇਹ ਹੋਰ ਵੀ ਵਧੇਰੇ ਖ਼ਤਰਨਾਕ ਹੋਵੇਗੀ ਕਿਉਂਕਿ ਟੀਕੇ ਲੱਗਣੇ ਸ਼ੁਰੂ ਹੋ ਗਏ ਹਨ। ਡਬਲਯੂ.ਐੱਚ.ਓ. ਨੇ ਦੱਸਿਆ ਕਿ ਦੁਨੀਆਂ ਭਰ ’ਚ ਵਾਇਰਸ ਦੇ 19 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਇਸ ਤੋਂ ਪਹਿਲੇ ਹਫ਼ਤਿਆਂ ’ਚ ਇਹ ਗਿਣਤੀ 32 ਲੱਖ ਸੀ। ਉਨ੍ਹਾਂ ਕਿਹਾ ਕਿ ਸੰਕਰਮਣ ਦੇ ਸੰਭਾਵਿਤ ਸਰੋਤ ਦਾ ਪਤਾ ਲੱਗਣ ਲਈ ਹਾਲ ’ਚ ਚੀਨ ਦੀ ਯਾਤਰਾ ਕਰਨ ਵਾਲਾ ਡਬਲਯੂ.ਐੱਚ.ਓ. ਮਾਹਿਰ ਮਿਸ਼ਨ ਆਪਣੇ ਅਧਿਐਨ ਦਾ ਸਾਰ ਅਗਲੇ ਹਫ਼ਤੇ ਪੇਸ਼ ਕਰੇਗਾ।

Share