ਕੋਰੋਨਾ ਦੇ ਬਦਲਵੇ ਰੂਪ ਤੋ ਬਆਦ ਹੋਰ ਵੀ ਕਈ ਬੀਮਾਰੀਆਂ ਕਰ ਸਕਦੀਆਂ ਹਨ ਹਮਲਾ : ਡਬਲੀਓਐਚਓ

162
Share

ਮਾਸਕੋ, 28 ਦਸੰਬਰ (ਪੰਜਾਬ ਮੇਲ)- ਅੱਜ ਮਾਸਕੋ ਵਿਚ ਡਬਲੀਓ ਐਚ ਓ ਨੇ ਇਕ ਬਿਆਨ ਜਾਰੀ ਕਰਦੇ ਹੋਏ ਆਖਿਆ ਹੈ ਕਿ ਕੋਰੋਨਾ ਦੇ ਬਦਲਵੇ ਰੂਪ ਤੋ ਬਆਦ ਹੋਰ ਵੀ ਕਈ ਬੀਮਾਰੀਆਂ ਹਮਲਾ ਕਰ ਸਕਦੀਆਂ ਹਨ। ਵਿਸ਼ਵ ਸਿਹਤ ਸੰਸਥਾ ਦੇ ਮਹਾ ਨਿਰਦੇਸ਼ਕ ਤੇਦ੍ਰੋਸ ਅਧਨੋਮ ਨੇ ਕਿਹਾ ਹੈ ਕਿ ਦੁਨੀਆ ਨੂੰ ਹੁਣ ਤੋਂ ਹੀ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਦੁਨੀਆ ਇਸ ਤਰ੍ਹਾਂ ਦੇ ਸੰਕਟ ਲਈ ਤਿਆਰ ਨਹੀਂ ਹੈ ਪਰ ਹੁਣ ਤਿਆਰ ਰਹਿਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸਭ ਦੇਸ਼ਾਂ ਨੂੰ ਤਿਆਰੀਆਂ ਵਿਚ ਲੱਗ ਜਾਣਾ ਚਾਹੀਦਾ ਹੈ ਅਤੇ ਸਰਕਾਰੀ ਤੇ ਸਮਾਜਿਕ ਦ੍ਰਿਸ਼ਟੀਕੋਨਾਂ ਨੂੰ ਉਤਸ਼ਾਹਿਤ ਕਰਨਾ ਹੈ।


Share