ਕੋਰੋਨਾ ਦਾ ਕਹਿਰ : ਲੁਧਿਆਣਾ ‘ਚ 181 ਨਵੇਂ ਮਾਮਲੇ, 13 ਦੀ ਮੌਤ

255
Share

ਲੁਧਿਆਣਾ, 14 ਅਗਸਤ (ਪੰਜਾਬ ਮੇਲ)- ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਦਾ ਕਹਿਰ ਬਿਲਕੁਲ ਵੀ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ, ਹਰ ਦਿਨ ਜ਼ਿਲ੍ਹੇ ‘ਚ ਕੋਰੋਨਾ ਦੇ ਸੈਂਕੜੇ ਤੋਂ ਵੀ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ, ਜੋ ਕਿ ਲੁਧਿਆਣਾ ਵਾਸੀਆਂ ਤੇ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਜਾਣਕਾਰੀ ਮੁਤਾਬਕ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਕਾਰਨ ਅੱਜ 13 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 186 ਪਾਜ਼ੇਟਿਵ ਆਏ ਹਨ। ਹੁਣ ਤੱਕ ਜ਼ਿਲੇ ਵਿਚ 207 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 5948 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਤੋਂ ਆ ਕੇ ਲੁਧਿਆਣਾ ਦੇ ਹਸਪਤਾਲਾਂ ਵਿਚ ਇਲਾਜ ਕਰਵਾਉਣ ਵਾਲਿਆਂ ਵਿਚੋਂ 664 ਦੀ ਰਿਪੋਰਟ ਪਾਜ਼ੇਟਿਵ, ਜਦਕਿ ਇਨ੍ਹਾਂ ਵਿਚੋਂ 48 ਦੀ ਮੌਤ ਹੋ ਚੁੱਕੀ ਹੈ। 207 ਮਰੀਜ਼ਾਂ ਦੇ ਮਰਨ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਵਧਦਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਚੇਨ ਤੋੜਨ ਲਈ ਸਰਕਾਰ ਕਰਫਿਊ ਦਾ ਸਮਾਂ ਵਧਾਵੇ ਅਤੇ ਹੋਰ ਜ਼ਰੂਰੀ ਕਦਮ ਚੁੱਕੇ।
ਸਿਵਲ ਸਰਜ਼ਨ ਡਾ.ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਸਾਹਮਣੇ ਆਏ 186 ਮਰੀਜ਼ਾਂ ਵਿਚੋਂ 181 ਜ਼ਿਲੇ ਦੇ ਰਹਿਣ ਵਾਲੇ ਜਦੋਂਕਿ 5 ਦੂਜੇ ਜ਼ਿਲਿਆਂ ਦੇ ਸਨ। ਉਨ੍ਹਾਂ ਦੱਸਿਆ ਕਿ ਮੌਜੂਦਾ ਵਿਚ ਜ਼ਿਲ੍ਹੇ ਵਿਚ 1710 ਐਕਟਿਵ ਮਰੀਜ਼ ਹਨ।


Share