ਕੋਰੋਨਾ ‘ਤੇ ਲਗਾਮ ਲਾਉਣ ਦਾ ਬਚਿਆ ਸਮਾਂ ਖਤਮ ਹੁੰਦਾ ਜਾ ਰਿਹੈ : ਅਮਰੀਕੀ ਸਿਹਤ ਮੰਤਰੀ ਦੀ ਚਿਤਾਵਨੀ

50
Share

ਵਾਸ਼ਿੰਗਟਨ, 29 ਜੂਨ (ਪੰਜਾਬ ਮੇਲ)- ਅਮਰੀਕਾ ਦੇ ਸਿਹਤ ਮੰਤਰੀ ਐਲੇਕਸ ਅਜਾਰ ਨੇ ਚਿਤਾਵਨੀ ਦਿੱਤੀ ਕਿ ਕੋਰੋਨਾਵਾਇਰਸ ‘ਤੇ ਪ੍ਰਭਾਵੀ ਲਗਾਮ ਲਾਉਣ ਲਈ ਅਮਰੀਕਾ ਕੋਲ ਬਚਿਆ ਸਮਾਂ ਖਤਮ ਹੁੰਦਾ ਜਾ ਰਿਹਾ ਹੈ। ਅਜਾਰ ਨੇ ਕੋਰੋਨਾ ਦੇ ਮਾਮਲਿਆਂ ਵਿਚ ਹਾਲ ਹੀ ਵਿਚ ਆਈ ਤੇਜ਼ੀ ਦਾ ਜ਼ਿਕਰ ਕੀਤਾ ਖਾਸ ਤੌਰ ‘ਤੇ ਦੱਖਣ ਵਿਚ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਖਾਸ ਤੌਰ ‘ਤੇ ਹਾਟ ਜ਼ੋਨ ਵਿਚ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ ਅਤੇ ਮਾਸਕ ਪਾਉਣ ਜਿਹੇ ਜ਼ਿੰਮੇਦਾਰਾਨਾ ਵਿਹਾਰ ਕਰਨਾ ਹੋਵੇਗਾ। ਅਜਾਰ ਨੇ ਦਲੀਲ ਦਿੱਤੀ ਕਿ 2 ਮਹੀਨੇ ਪਹਿਲਾਂ ਦੇ ਮੁਕਾਬਲੇ ਅਮਰੀਕਾ ਕੋਰੋਨਾਵਾਇਰਸ ਲਾਗ ਨਾਲ ਲੜਣ ਲਈ ਹੁਣ ਬਿਹਤਰ ਸਥਿਤੀ ਵਿਚ ਹੈ ਕਿਉਂਕਿ ਉਹ ਜ਼ਿਆਦਾ ਜਾਂਚ ਕਰ ਰਿਹਾ ਹੈ ਅਤੇ ਕੋਵਿਡ-19 ਦੇ ਨਿਦਾਨ ਲਈ ਵਿਵਸਥਾਵਾਂ ਹਨ।
ਉਨ੍ਹਾਂ ਅੱਗੇ ਆਖਿਆ ਕਿ ਅਗਲੇ ਕੁਝ ਹਫਤਿਆਂ ‘ਚ ਹਸਪਤਾਲ ਵਿਚ ਦਾਖਲ ਹੋਣ ਵਾਲਿਆਂ ਅਤੇ ਮਰਨ ਵਾਲਿਆਂ ਦਾ ਅੰਕੜਾ ਵਧ ਸਕਦਾ ਹੈ ਕਿਉਂਕਿ ਇਹ ਇਕ ਹੌਲੀ ਸੰਕੇਤ ਹੈ। ਟੈਕਸਾਸ ਅਤੇ ਫਲੋਰੀਡਾ ਨੇ ਸ਼ੁੱਕਰਵਾਰ ਨੂੰ ਬਾਰ ਨੂੰ ਫਿਰ ਤੋਂ ਬੰਦ ਕਰਨ ਦਾ ਫੈਸਲਾ ਲਿਆ ਕਿਉਂਕਿ ਅਮਰੀਕਾ ‘ਚ ਇਕ ਦਿਨ ਵਿਚ ਕੋਰੋਨਾ ਦੇ ਸਭ ਤੋਂ ਜ਼ਿਆਦਾ 40,000 ਮਾਮਲੇ ਸਾਹਮਣੇ ਆਏ। ਦੱਸ ਦਈਏ ਕਿ ਅਮਰੀਕਾ ‘ਚ ਕੋਰੋਨਾ ਦੇ ਮਾਮਲਿਆਂ ਦੀ ਵੱਧਦੀ ਗਿਣਤੀ ਦੇਖ ਕੇ ਕੋਰੋਨਾ ਟੈਸਟਾਂ ਦੀ ਰਫਤਾਰ ਘੱਟ ਕਰਨ ਲਈ ਕਿਹਾ ਗਿਆ ਹੈ।


Share