ਕੋਰੋਨਾ ਟੀਕੇ ਵਿਚ ਵਿਸ਼ਵਾਸ ਰੱਖਣ ਦੀ ਲੋੜ : ਬਾਇਡਨ

197
Share

ਵਾਸ਼ਿੰਗਟਨ, 13 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਟੀਕੇ ਵਿਚ ਵਿਸ਼ਵਾਸ ਰੱਖਣ ਕਿਉ ਕਿ ਇਹ ਟੀਕਾ ਬਾਹੁਤ ਪ੍ਰੀਖਣਾਂ ਮਗਰੋ ਹੀ ਲੋਕਾਂ ਲਈ ਤਿਆਰ ਕੀਤਾ ਗਿਆ ਹੈ, ਲੋਕ ਘਬਰਾਉਣ ਨਾ ਅਤੇ ਟੀਕਾ ਲਵਾ ਕੇ ਆਪਣੀ ਜਿੰਦਗੀ ਨੂੰ ਸੁਰੱਖਿਅਤ ਕਰਨ। ਐੱਫ. ਡੀ. ਏ. ‘ਤੇ ਕੋਰੋਨਾ ਟੀਕੇ ਬਾਰੇ ਫੈਸਲਾ ਲੈਣ ਲਈ ਪਾਏ ਗਏ ਦਬਾਅ ਦੀਆਂ ਖ਼ਬਰਾਂ ਵਿਚਕਾਰ ਬਾਇਡਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਟੀਕੇ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਇਸ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਜ਼ਰੂਰੀ ਸੀ।ਅਮਰੀਕਾ, ਬ੍ਰਿਟੇਨ ਸਣੇ ਕਈ ਹੋਰ ਦੇਸ਼ ਸਰਦੀਆਂ ਤੋਂ ਪਹਿਲਾਂ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਨਾ ਚਾਹੁੰਦੇ ਹਨ ਅਜਿਹੇ ਵਿਚ ਟੀਕੇ ਦੀਆਂ ਪਹਿਲੀਆਂ ਖੁਰਾਕਾਂ ਦੀ ਕਮੀ ਹੋਵੇਗੀ, ਇਸ ਲਈ ਇਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਦਿਤਾ ਜਾਵੇਗਾ। ਐੱਫ. ਡੀ. ਏ. ਦਾ ਫੈਸਲਾ ਵੱਡੇ ਪੈਮਾਨੇ ‘ਤੇ ਜਾਰੀ ਅਧਿਐਨ ਨੂੰ ਲੈ ਕੇ ਜਨਤਾ ਦੀ ਸਮੀਖਿਆ ਦੇ ਅੰਕੜਿਆਂ ਦੇ ਆਧਾਰ ‘ਤੇ ਕੀਤਾ ਗਿਆ ਹੈ। ਇਥੋਂ ਤਕ ਕਿ ਪ੍ਰਸ਼ਾਸਨ ਨੇ ਐੱਫ. ਡੀ. ਏ. ਮੁਖੀ ਸਟੀਫਨ ਹਾਨ ਨੂੰ ਧਮਕੀ ਦੇ ਦਿਤੀ ਸੀ ਕਿ ਜੇਕਰ ਟੀਕੇ ਬਾਰੇ ਸ਼ੁਕਰਵਾਰ ਨੂੰ ਫ਼ੈਸਲਾ ਨਾ ਲਿਆ ਗਿਆ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿਤਾ ਜਾਵੇਗ। ਅਮਰੀਕਾ ਮੋਡੇਰਨਾ ਵਲੋਂ ਵਿਕਸਿਤ ਟੀਕੇ ‘ਤੇ ਵੀ ਵਿਚਾਰ ਕਰ ਰਿਹਾ ਹੈ। ਇਸ ਦੇ ਇਲ਼ਾਵਾ ਟਰੰਪ ਪ੍ਰਸ਼ਾਸਨ ਵੀ ਟੀਕੇ ਨੂੰ ਜਲਦੀ ਮਨਜ਼ੂਰੀ ਦੇਣ ਲਈ ਦਬਾਅ ਬਣਾ ਰਿਹਾ ਸੀ ਅਤੇ ਦੋਸ਼ ਲਗਾ ਰਿਹਾ ਸੀ ਕਿ ਏਜੰਸੀ ਦੀ ਪ੍ਰਕਿਰਿਆ ਬਹੁਤ ਹੀ ਹੌਲੀ ਹੈ।

Share