ਕੋਰੋਨਾ ਆਖਰੀ ਮਹਾਮਾਰੀ ਨਹੀਂ, ਭਵਿੱਖ ‘ਚ ਆਉਣ ਵਾਲੇ ਸੰਕਟਾਂ ਨੂੰ ਲੈ ਕੇ ਰਹੋ ਤਿਆਰ : ਡਬਲਯੂ.ਐੱਚ.ਓ.

117
Share

ਜੇਨੇਵਾ, 8 ਸਤੰਬਰ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ਕ ਟੇਡ੍ਰੋਸ ਅਦਨੋਮ ਗੇਬ੍ਰੇਅਸਸ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਆਖਰੀ ਮਹਾਮਾਰੀ ਨਹੀਂ ਹੈ ਤੇ ਦੁਨੀਆਂ ਭਰ ਦੇ ਦੇਸ਼ਾਂ ਨੂੰ ਭਵਿੱਖ ਵਿਚ ਆਉਣ ਵਾਲੇ ਸੰਕਟਾਂ ਨੂੰ ਲੈ ਕੇ ਤਿਆਰ ਰਹਿਣਾ ਪਵੇਗਾ।
ਗੇਬ੍ਰੇਯਸਸ ਨੇ ਇਕ ਵਰਚੁਅਲ ਸੰਮੇਲਨ ‘ਚ ਕਿਹਾ, ”ਇਹ ਆਖਰੀ ਮਹਾਮਾਰੀ ਨਹੀਂ ਹੋਵੇਗੀ। ਇਤਿਹਾਸ ਨੇ ਸਾਨੂੰ ਸਿਖਾਇਆ ਹੈ ਕਿ ਮਹਾਮਾਰੀ ਜੀਵਨ ਦਾ ਇਕ ਹਿੱਸਾ ਹੈ ਪਰ ਅਗਲੀ ਵਾਰ ਮਹਾਮਾਰੀ ਆਉਣ ‘ਤੇ ਸਾਨੂੰ ਸਭ ਨੂੰ ਇਸ ਦੇ ਲਈ ਤਿਆਰ ਰਹਿਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਉਦਯੋਗਾਂ ‘ਚ ਕਾਫੀ ਪ੍ਰਗਤੀ ਦੇ ਬਾਵਜੂਦ ਕਈ ਦੇਸ਼ਾਂ ਨੇ ਹੁਣ ਤੱਕ ਆਪਣੇ ਜਨਤਕ ਸਿਹਤ ਪ੍ਰਣਾਲੀਆਂ ‘ਤੇ ਸਹੀ ਦਿਸ਼ਾ ਵੱਲ ਧਿਆਨ ਨਹੀਂ ਦਿੱਤਾ ਹੈ।” ਜ਼ਿਕਰਯੋਗ ਹੈ ਕਿ ਸੰਗਠਨ ਨੇ 11 ਮਾਰਚ ਨੂੰ ਕੋਰੋਨਾਵਾਇਰਸ ਨੂੰ ਵਿਸ਼ਵ ਮਹਾਮਾਰੀ ਐਲਾਨ ਕੀਤਾ ਸੀ।


Share