ਕੋਰੋਨਾਵਾਇਰਸ: ਜ਼ੋਇਆ ਮੋਰਾਨੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ

242
Share

ਮੁੰਬਈ, 13 ਅਪ੍ਰੈਲ (ਪੰਜਾਬ ਮੇਲ)- ਜ਼ੋਇਆ ਮੋਰਾਨੀ ਹੁਣ ਕੋਰੋਨਾਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਹੋ ਗਈ ਹੈ ਅਤੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਤੋਂ ਉਨ੍ਹਾਂ ਨੂੰ ਛੁੱਟੀ ਮਿਲ ਗਈ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਸੈਲਫੀ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੀ ਪੋਸਟ ਨੂੰ ਵਰੁਣ ਧਵਨ ਨੇ ਵੀ ਸਾਂਝਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਅਦਾਕਾਰਾ ਜ਼ੋਇਆ ਮੋਰਾਨੀ 7 ਅਪ੍ਰੈਲ ਨੂੰ ਕੋਰੋਨਾਵਾਇਰਸ ਪਾਜ਼ੀਟਿਵ ਪਾਈ ਗਈ ਸੀ। ਜਿਸ ਤੋਂ ਬਾਅਦ ਉਸ ਨੂੰ ਆਈ.ਸੀ.ਯੂ. ‘ਚ ਸ਼ਿਫ਼ਟ ਕੀਤਾ ਦਿੱਤਾ ਗਿਆ। ਬਾਅਦ ‘ਚ ਜ਼ੋਇਆ ਦੇ ਪਿਤਾ ਅਤੇ ਫਿਲਮ ਨਿਰਮਾਤਾ ਕਰੀਮ ਮੋਰਾਨੀ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।
ਆਪਣੀ ਇੰਸਟਾ ਸਟੋਰੀ ਵਿਚ ਉਨ੍ਹਾਂ ਨੇ ਡਾਕਟਰਾਂ ਅਤੇ ਨਰਸਾਂ ਲਈ ਲਿਖਿਆ, ”ਹੁਣ ਮੇਰੇ ਯੋਧਿਆਂ ਨੂੰ ਅਲਵਿਦਾ ਕਹਿਣ ਅਤੇ ਉਨ੍ਹਾਂ ਨੂੰ ਹਮੇਸ਼ਾ ਆਪਣੀਆਂ ਦੁਆਵਾਂ ਦੇਣ ਦਾ ਸਮਾਂ ਆ ਗਿਆ ਹੈ। ਅਲਵਿਦਾ ਆਈਸੋਲੇਸ਼ਨ ਆਈ.ਸੀ.ਯੂ.। ਘਰ ਜਾਣ ਦਾ ਸਮਾਂ ਆ ਗਿਆ ਹੈ।” ਆਪਣੀ ਫੋਟੋ ‘ਚ ਜ਼ੋਇਆ ਸਰਜੀਕਲ ਮਾਸਕ ਪਹਿਨੇ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਹਸਪਤਾਲ ਦੇ ਕੁਝ ਸਟਾਫ਼ ਉਸ ਦੀ ਸੈਲਫ਼ੀ ‘ਚ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਜ਼ੋਇਆ ਅਤੇ ਵਰੁਣ ਚੰਗੇ ਦੋਸਤ ਹਨ। ਇਸ ਲਈ ਜ਼ੋਇਆ ਦੀ ਪੋਸਟ ਨੂੰ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦਿਆਂ ਵਰੁਣ ਧਵਨ ਨੇ ਕੈਪਸ਼ਨ ‘ਚ ਲਿਖਿਆ, ”ਇਸ ਸਮੇਂ ਸਕਾਰਾਤਮਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਡਾਕਟਰ ਇਸ ਸਮੇਂ ਬਹੁਤ ਵਧੀਆ ਕੰਮ ਕਰ ਰਹੇ ਹਨ। ਉਹ ਸੱਚਮੁੱਚ ਸਾਡੇ ਲਈ ਰੱਬ ਵਰਗੇ ਹਨ। ਸਾਨੂੰ ਸਾਰਿਆਂ ਨੂੰ ਸਕਾਰਾਤਮਕ ਹੋਣਾ ਚਾਹੀਦਾ ਹੈ, ਤਾਂ ਜੋ ਅਸੀਂ ਇਸ ਤੋਂ ਬਾਹਰ ਆ ਸਕੀਏ। ਮੇਰੀ ਦੋਸਤ ਦੇ ਵਾਪਸ ਘਰ ਆਉਣ ਅਤੇ ਸੈਲਫ਼ ਕੁਆਰੰਟੀਨ ਕਰਨ ਲਈ ਮੈਂ ਬਹੁਤ ਖੁਸ਼ ਹਾਂ।” ਹਾਲਾਂਕਿ ਵਰੁਣ ਨੇ ਬਾਅਦ ਵਿਚ ਪੋਸਟ ਨੂੰ ਡਿਲੀਟ ਕਰ ਦਿੱਤਾ ਅਤੇ ਇੰਸਟਾ ਸਟੋਰੀ ਵਿਚ ਜ਼ੋਇਆ ਦੀ ਪੋਸਟ ਨੂੰ ਸ਼ੇਅਰ ਕੀਤਾ।
ਦੱਸ ਦੇਈਏ ਕਿ ਜ਼ੋਇਆ ਮੋਰਾਨੀ ਦੇ ਨਾਲ ਉਸ ਦੀ ਭੈਣ ਸ਼ਜਾ ਮੋਰਾਨੀ ਅਤੇ ਪਿਤਾ ਕਰੀਮ ਮੋਰਾਨੀ ਦੀ ਵੀ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਆਈ ਸੀ। ਸ਼ਜਾ ਮੋਰਾਨੀ ਨੂੰ ਬੀਤੇ ਸਨਿੱਚਰਵਾਰ ਨੂੰ ਨਾਨਾਵਤੀ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਕਰੀਮ ਮੋਰਾਲੀ ਹਾਲੇ ਵੀ ਹਸਪਤਾਲ ‘ਚ ਜ਼ੇਰੇ ਇਲਾਜ ਹਨ।


Share