ਕੋਰੋਨਾਵਾਇਰਸ ਸਾਹਮਣੇ ਟਰੰਪ ਸਰਕਾਰ ਨੇ ਸੁੱਟੇ ਹਥਿਆਰ : ਬਾਇਡੇਨ

62
Share

ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲੇ ਰਿਕਾਰਡ ਤੇਜ਼ੀ ਨਾਲ ਵਧ ਰਹੇ ਹਨ। ਪਰ ਰਾਸ਼ਟਰਪਤੀ  ਹੁਣ ਵੀ ਬੇਫਿਕਰ ਨਜ਼ਰ ਆਉਂਦੇ ਹਨ। ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਡਾਕਟਰਾਂ ‘ਤੇ ਵੀ ਦੋਸ਼ ਲਗਾਉਣ ਲੱਗੇ ਹਨ। ਇਕ ਰੈਲੀ ਵਿਚ ਟਰੰਪ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਹੋ ਰਹੀਆਂ ਮੌਤਾਂ ਨਾਲ ਡਾਕਟਰਾਂ ਨੂੰ ਫਾਇਦਾ ਹੋ ਰਿਹਾ ਹੈ।

ਟਰੰਪ ਨੇ ਸੂਬਿਆਂ ਅਤੇ ਉਨ੍ਹਾਂ ਦੇ ਗਵਰਨਰਾਂ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਆਖਿਆ ਕਿ ਸਿਰਫ ਲਾਕਡਾਊਨ ਅਤੇ ਪਾਬੰਦੀਆਂ ਦੀ ਗੱਲ ਹੋ ਰਹੀ ਹੈ। ਕੀ ਇੰਝ ਹੀ ਅਸੀਂ ਮਹਾਮਾਰੀ ਦਾ ਮੁਕਾਬਲਾ ਕਰਾਂਗੇ। ਦੇਸ਼ ਅਤੇ ਲੋਕਾਂ ਨੂੰ ਘਰਾਂ ਵਿਚ ਕੈਦ ਹੋਣ ‘ਤੇ ਕੀ ਮਹਾਮਾਰੀ ਖਤਮ ਹੋ ਜਾਵੇਗੀ। ਇਸ ਦਾ ਮੁਕਾਬਲਾ ਕਰਨਾ ਹੋਵੇਗਾ।

ਡੈਮੋਕ੍ਰੇਟ ਬਾਇਡੇਨ ਨੇ ਕਿਹਾ ਕਿ ਕੋਰੋਨਾਵਾਇਰਸ ਸਾਹਮਣੇ ਟਰੰਪ ਹਥਿਆਰ ਸੁੱਟ ਚੁੱਕੇ ਹਨ। ਉਹ ਹੁਣ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਲਈ ਸਾਡੇ ਹੈਲਥ ਵਰਕਰਾਂ ਨੂੰ ਦੋਸ਼ੀ ਠਹਿਰਾ ਰਹੇ ਹਨ। ਉਹ ਇਹ ਕਿਉਂ ਨਹੀਂ ਮੰਨ ਲੈਂਦੇ ਕਿ ਉਨ੍ਹਾਂ ਦੇ ਐਡਮਿਨੀਸਟ੍ਰੇਸ਼ਨ ਨੇ ਮਹਾਮਾਰੀ ਦੇ ਹਾਲਾਤ ਨੂੰ ਬਿਹਤਰ ਤਰੀਕੇ ਨਾਲ ਨਹੀਂ ਸੰਭਾਲਿਆ। ਤੁਸੀਂ ਡਾਕਟਰਾਂ ਅਤੇ ਨਰਸਾਂ ਨੂੰ ਕਿਵੇਂ ਕਸੂਰਵਾਰ ਠਹਿਰਾ ਸਕਦੇ ਹੋ। ਉਹ ਰੋਜ਼ ਹਸਪਤਾਲਾਂ ਅਤੇ ਮੈਡੀਕਲ ਕੇਅਰ ਸੈਂਟਰ ਜਾਂਦੇ ਹਨ। ਆਪਣੀ ਜ਼ਿੰਦਗੀ ਖਤਰੇ ਵਿਚ ਪਾਉਂਦੇ ਹਨ ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ।

Share