ਕੋਰੋਨਾਵਾਇਰਸ ਵੈਕਸੀਨ : ਅਮਰੀਕੀ ਕੰਪਨੀ ਫਾਈਜਰ ਅਤੇ ਜਰਮਨੀ ਦੀ ਕੰਪਨੀ ਬਾਇਓਐਨਟੇਕ ਵੱਲੋਂ ਤਿਆਰ ਕੀਤੀ ਵੈਕਸੀਨ ਦੇ ਬਿਹਤਰ ਨਤੀਜੇ ਮਿਲੇ

257
Share

ਲੋਕਾਂ ‘ਚ ਪੈਦਾ ਹੋਈ 5 ਗੁਣਾ ਇਮਿਊਨਿਟੀ

ਵਾਸ਼ਿੰਗਟਨ, 21 ਅਗਸਤ (ਪੰਜਾਬ ਮੇਲ)- ਅਮਰੀਕੀ ਕੰਪਨੀ ਫਾਈਜਰ ਅਤੇ ਜਰਮਨੀ ਦੀ ਕੰਪਨੀ ਬਾਇਓਐਨਟੇਕ ਵੱਲੋਂ ਤਿਆਰ ਕੀਤੀ ਗਈ ਇਕ ਨਵੀਂ ਕੋਰੋਨਾਵਾਇਰਸ ਵੈਕਸੀਨ ਦੇ ਬਿਹਤਰ ਨਤੀਜੇ ਮਿਲੇ ਹਨ। ਇਸ ਤੋਂ ਪਹਿਲਾਂ ਫਾਈਜਰ ਨੇ ਹੀ ਪਿਛਲੇ ਮਹੀਨੇ ਇਕ ਹੋਰ ਕੋਰੋਨਾ ਵੈਕਸੀਨ ਦਾ ਡਾਟਾ ਪਬਲਿਸ਼ ਕੀਤਾ ਸੀ। ਟ੍ਰਾਇਲ ਦੌਰਾਨ ਪਤਾ ਚੱਲਿਆ ਕਿ ਪਹਿਲੀ ਵੈਕਸੀਨ ਦੀ ਤੁਲਨਾ ਵਿਚ ਦੂਜੀ ਵੈਕਸੀਨ ਲਗਾਉਣ ਵਾਲਿਆਂ ਵਿਚ ਸਾਈਡ ਇਫੈਕਟ ਵਾਲੇ ਮਾਮਲੇ ਅੱਧੇ ਹੋ ਗਏ।

ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ, ਕੋਰੋਨਾ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੇ ਕਿਹਾ ਹੈ ਕਿ ਦੂਜੀ ਵੈਕਸੀਨ ਦੇ ਬਿਹਤਰ ਨਤੀਜੇ ਇਸ ਲਈ ਮਿਲੇ ਕਿਉਂਕਿ ਦੂਜੀ ਵੈਕਸੀਨ ਨੇ ਬਿਹਤਰ ਇਮਿਊਨ ਰਿਸਪਾਂਸ ਪੈਦਾ ਕੀਤਾ। ਇਸ ਕਾਰਨ ਵਾਲੰਟੀਅਰਾਂ ਵਿਚ ਸਾਈਡ ਇਫੈਕਟ ਦੇ ਮਾਮਲੇ ਘੱਟ ਗਏ। medRxiv.org ‘ਤੇ ਪ੍ਰਕਾਸ਼ਿਤ ਅੰਕੜਿਆਂ ਦੇ ਮੁਤਾਬਕ, ਕੋਰੋਨਾ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੇ ਮੁਕਾਬਲੇ ਵੈਕਸੀਨ ਲਗਾਉਣ ਵਾਲੇ ਵਾਲੰਟੀਅਰਾਂ ਵਿਚ ਐਂਟੀਬੌਡੀ ਦਾ ਪੱਧਰ ਕਰੀਬ ਪੰਜ ਗੁਣਾ (4.6X)ਤੱਕ ਵੱਧ ਪਾਇਆ ਗਿਆ।

ਫਾਈਜਰ ਦੇ ਵੈਕਸੀਨ ਵਿਕਾਸ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਵਿਲੀਅਮ ਗਰੂਬਰ ਨੇ ਕਿਹਾ ਕਿ ਸਰੀਰ ਵੈਕਸੀਨ ਨੂੰ ਜਿੰਨਾ ਜ਼ਿਆਦਾ ਬਰਦਾਸ਼ਤ ਕਰੇਗਾ, ਵੈਕਸੀਨ ਦੀ ਸਵੀਕਾਰਤਾ ਉਨੀ ਜ਼ਿਆਦਾ ਵਧੇਗੀ। ਭਾਵੇਂਕਿ ਵਿਲੀਅਮ ਗਰੂਬਰ ਨੇ ਦੋਹਾਂ ਹੀ ਵੈਕਸੀਨ BNT162b1 (B1) ਅਤੇ BNT162b2 (B2) ਨੂੰ ਵਧੀਆ ਕੈਂਡੀਡੇਟ ਦੱਸਿਆ। ਪਰ ਉਹਨਾਂ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ B2 ਜ਼ਿਆਦਾ ਸਫਲ ਹੋ ਰਹੀ ਹੈ ਕਿਉਂਕਿ ਇਸ ਨਾਲ ਇਮਿਊਨਿਟੀ ਵੀ ਚੰਗੀ ਪੈਦਾ ਹੋ ਰਹੀ ਹੈ ਅਤੇ ਇਸ ਦੀਆਂ ਪ੍ਰਤੀਕਿਰਿਆਂ ਵੀ ਘੱਟ ਹਨ।

ਟ੍ਰਾਇਲ ਦੇ ਦੌਰਾਨ ਪਤਾ ਚੱਲਿਆ ਕਿ ਬੀ1 ਵੈਕਸੀਨ ਲਗਾਉਣ ਵਾਲੇ 18 ਤੋਂ 55 ਸਾਲ ਦੇ 50 ਫੀਸਦੀ ਲੋਕਾਂ ਵਿਚ ਮੱਧਮ ਸਾਈਡ ਇਫੈਕਟ ਹੋਏ, ਉੱਥੇ 65 ਤੋਂ 85 ਸਾਲ ਦੇ 16.7 ਫੀਸਦੀ ਲੋਕਾਂ ਵਿਚ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ। ਪਰ ਦੂਜੀ ਵੈਕਸੀਨ ਲਗਾਉਣ ‘ਤੇ 18 ਤੋਂ 55 ਸਾਲ ਦੇ ਲੋਕਾਂ ਵਿਚ ਸਾਈਡ ਇਫੈਕਟ ਦੇ ਮਾਮਲੇ ਘੱਟ ਕੇ 16.7 ਫੀਸਦੀ ਹੋ ਗਏ ਅਤੇ 65 ਤੋਂ 85 ਸਾਲ ਦੇ ਲੋਕਾਂ ਵਿਚ ਸਾਈਟ ਇਫੈਕਟ ਨਹੀਂ ਦੇਖਿਆ ਗਿਆ।


Share