ਕੋਰੋਨਾਵਾਇਰਸ : ਵਿਸ਼ਵ ਪੱਧਰ ਤੇ 124,332 ਲੋਕ ਹੋਏ ਠੀਕ

542
Share

ਭਾਰਤ ‘ਚ 17 ਲੋਕਾਂ ਦੀ ਹੋ ਚੁੱਕੀ ਹੈ ਮੌਤ

ਨਵੀਂ ਦਿੱਲੀ, 27 ਮਾਰਚ (ਪੰਜਾਬ ਮੇਲ)-  ਭਾਰਤ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨਿਰੰਤਰ ਵੱਧਦੀ ਜਾ ਰਹੀ ਹੈ। ਕੋਰੋਨਾ ਦੇ 724 ਪੋਜ਼ਟਿਵ ਕੇਸ ਸਾਹਮਣੇ ਆ ਚੁੱਕੇ ਹਨ। ਚੰਗੀ ਗੱਲ ਇਹ ਹੈ ਕਿ ਇਸ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 66 ਹੈ।ਇਸ ਮਾਰੂ ਵਾਇਰਸ ਦੀ ਲਪੇਟ ‘ਚ ਆ ਕੇ ਭਾਰਤ ‘ਚ 17 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬ ‘ਚ ਕੋਰੋਨਾਵਾਇਰਸ ਦੇ 33 ਮਾਮਲੇ ਸਾਹਮਣੇ ਆ ਚੁੱਕੇ ਹਨ। ਸੂਬੇ ‘ਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਸਭ ਤੋਂ ਵੱਧ ਕੋਰੋਨਾ ਪੋਜ਼ਟਿਵ ਮਰੀਜ਼ ਨਵਾਂ ਸ਼ਹਿਰ ‘ਚ ਹਨ। ਇੱਥੇ ਬਹੁਤ ਸਾਰੇ ਲੋਕ ਕੋਰੋਨਾ ਪੋਜ਼ਟਿਵ ਬਲਦੇਵ ਸਿੰਘ ਦੇ ਸੰਪਰਕ ‘ਚ ਆਏ ਸਨ ਜਿਸਦੀ ਪਿਛਲੇ ਹਫ਼ਤੇ ਮੌਤ ਹੋ ਗਈ ਸੀ।

ਦੇਸ਼ ‘ਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਰੀਜ਼ ਕੇਰਲ ‘ਚ ਹਨ। ਇੱਥੇ 137। ਚੰਗੀ ਗੱਲ ਇਹ ਹੈ ਕਿ ਇਥੇ ਕਿਸੇ ਦੀ ਕੋਰੋਨਾ ਨਾਲ ਮੌਤ ਨਹੀਂ ਹੋਈ ਹੈ ਅਤੇ 11 ਲੋਕਾਂ ਸਿਹਤਯਾਬ ਵੀ ਹੋਏ ਹਨ।ਦੂਜੇ ਨੰਬਰ ਤੇ ਮਹਾਰਾਸ਼ਟਰ ਹੈ ਜਿਥੇ 125 ਲੋਕ ਕੋਰੋਨਾ ਪੀੜਤ ਹਨ। ਇਸੇ ਤਰ੍ਹਾਂ ਕਰਨਾਟਕ 55, ਤੇਲਾਂਗਨਾ 44, ਗੁਜਰਾਤ 43, ਰਾਜਸਥਾਨ 45, ਯੂਪੀ 42, ਰਾਜਧਾਨੀ ਦਿੱਲੀ ‘ਚ 36, ਹਰਿਆਣਾ 32, ਤਾਮਿਲਨਾਡੂ 29, ਮੱਧ ਪ੍ਰਦੇਸ਼ 20, ਲਦਾਖ 13, ਜੰਮੂ ਕਸ਼ਮੀਰ 14, ਆਂਦਰ ਪ੍ਰਦੇਸ਼ 11, ਬੰਗਾਲ 10, ਚੰਡੀਗੜ੍ਹ 7, ਉਤਰਾਖੰਡ 5, ਬਿਹਾਰ 7, ਛਤੀਸਗੜ੍ਹ 6, ਗੋਆ 3, ਹਿਮਾਚਲ ਪ੍ਰਦੇਸ਼ 3, ਓੜੀਸ਼ਾ 3, ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ 2, ਮਨੀਪੁਰ,ਮੀਜ਼ੋਰਮ ਅਤੇ ਪੁਡੂਚੇਰੀ ‘ਚ ਇੱਕ-ਇੱਕ ਮਾਮਲਾ ਹੈ।

ਵਿਸ਼ਵ ਪੱਧਰ ਤੇ ਗੱਲ ਕਰੀਏ ਤਾਂ ਦਸੰਬਰ ਵਿੱਚ ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਉਣ ਤੋਂ ਬਾਅਦ 181 ਦੇਸ਼ਾਂ ਵਿੱਚ 532,237 ਕੇਸ ਦਰਜ ਕੀਤੇ ਗਏ ਹਨ ਅਤੇ ਇਨ੍ਹਾਂ ਵਿਚੋਂ 24,089 ਲੋਕਾਂ ਦੀ ਮੌਤ ਹੋ ਚੁੱਕੀ ਹੈ।ਜਦਕਿ 124,331 ਲੋਕ ਠੀਕ ਵੀ ਹੋਏ ਹਨ।


Share