ਕੋਰੋਨਾਵਾਇਰਸ; ਮੈਟਰੋ ਤੇ ਏ.ਸੀ. ਬੱਸਾਂ ‘ਚ ਸਫਰ ਕਰਨਾ ਪੈ ਸਕਦਾ ਹੈ ਭਾਰੀ : ਸਟੱਡੀ

143
Share

-ਹਵਾ ਨਾਲ ਫੈਲ ਰਿਹੈ ਕੋਰੋਨਾਵਾਇਰਸ
ਬੀਜਿੰਗ, 10 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਜਾਂ ਕੋਵਿਡ-19 ਕਿਵੇਂ ਤੇਜ਼ੀ ਨਾਲ ਫੈਲ ਰਿਹਾ ਹੈ, ਇਸ ‘ਤੇ ਅਜੇ ਵੀ ਸਾਇੰਸਦਾਨਾਂ ਵਿਚ ਆਮ ਸਲਾਹ ਨਹੀਂ ਬਣ ਪਾ ਰਹੀ ਹੈ। ਇਕ ਨਵੀਂ ਸਟੱਡੀ ਵਿਚ ਸਾਹਮਣੇ ਆਇਆ ਹੈ ਕਿ ਏੇ.ਸੀ. ਵਾਲੀਆਂ ਬੱਸਾਂ, ਮੈਟਰੋ ਜਾਂ ਹੋਰ ਵਾਹਨਾਂ ਵਿਚ ਕੋਰੋਨਾਵਾਇਰਸ ਤੋਂ ਪੀੜਤ ਵਿਆਕਤੀ ਦੇ ਨਾਲ ਸਫਰ ਕਰਨਾ ਤੁਹਾਨੂੰ ਕਾਫੀ ਭਾਰੀ ਪੈ ਸਕਦਾ ਹੈ। ਇਹ ਸਟੱਡੀ ਕੋਰੋਨਾਵਾਇਰਸ ਤੋਂ ਪੀੜਤ ਅਜਿਹੇ ਲੋਕਾਂ ‘ਤੇ ਕੀਤੀ ਗਈ ਹੈ, ਜਿਹੜੇ ਕਿ ਇਕ ਬੱਸ ਯਾਤਰਾ ਤੋਂ ਬਾਅਦ ਪੀੜਤ ਪਾਏ ਗਏ ਸਨ।
‘ਚਾਈਨੀਜ਼ ਸੈਂਟਰ ਫਾਰ ਡਿਜ਼ੀਜ ਕੰਟਰੋਲ’ (ਸੀ.ਡੀ.ਸੀ.) ਨੇ ਲਿਊ ਕਾਈਵੇਈ, ਹਾਈ ਜੈਂਗ ਅਤੋ ਹੋਰਨਾ ਨੇ ਮਿਲ ਕੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ, ਜਿਸ ਮੁਤਾਬਕ ਏ.ਸੀ. ਵਾਲੀ ਥਾਂਵਾਂ ‘ਤੇ ਕੋਰੋਨਾਵਾਇਸ ਹਵਾ ਦੇ ਜ਼ਰੀਏ ਬੜੀ ਤੇਜ਼ੀ ਨਾਲ ਫੈਲਦਾ ਹੈ। ਇਸ ਖੋਜ ਤੋਂ ਬਾਅਦ ਹੁਣ ਦੁਨੀਆਂ ਭਰ ‘ਚ ਜਨਤਕ ਪਰਿਵਹਨ ਦੇ ਏ.ਸੀ. ਵਾਲੇ ਸਾਧਨਾਂ ਦੀ ਸੁਰੱਖਿਆ ‘ਤੇ ਵੀ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ।
ਗਲੋਬਲ ਟਾਈਮਸ ‘ਚ ਛਪੀ ਰਿਪੋਰਟ ਮੁਤਾਬਕ ਚੀਨ ਦੇ ਹੁਵਾਨ ਸੂਬੇ ‘ਚ ਕੋਰੋਨਾਵਾਇਰਸ ਦੇ ਸੰਪਰਕ ‘ਚ ਆਏ 15 ਤੋਂ ਜ਼ਿਆਦਾ ਲੋਕਾਂ ‘ਤੇ ਇਸ ਰਿਸਰਚ ਨੂੰ ਅੰਜ਼ਾਮ ਦਿੱਤਾ ਗਿਆ। ਇਹ ਸਾਰੇ ਇਕ ਏ.ਸੀ. ਵਾਲੀ ਬੱਸ ਦੇ ਜ਼ਰੀਏ ਯਾਤਰਾ ਕਰ ਰਹੇ ਸਨ। ਇਸ ਬੱਸ ਵਿਚ ਮੌਜੂਦ ਬਿਨਾਂ ਮਾਸਕ ਵਾਲੇ ਸਾਰੇ ਲੋਕਾਂ ਨੂੰ ਇਕ ਸ਼ਖਸ ਦੇ ਜ਼ਰੀਏ ਕੋਰੋਨਾਵਾਇਰਸ ਹੋ ਗਿਆ ਸੀ। ਦਰਅਸਲ, ਕੋਰੋਨਾ ਤੋਂ ਪੀੜਤ ਇਸ ਵਿਅਕਤੀ ਨੇ ਇਕ ਹੋਰ ਸ਼ਟਲ ਬੱਸ ‘ਚ ਯਾਤਰਾ ਕੀਤੀ ਅਤੇ ਉਥੇ ਵੀ ਮੌਜੂਦ ਬਿਨਾਂ ਮਾਸਕ ਵਾਲੇ 2 ਲੋਕਾਂ ਨੂੰ ਕੋਰੋਨਾ ਹੋ ਗਿਆ।
ਇਸ ‘ਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਨ੍ਹਾਂ ਵਿਚੋਂ ਕੁਝ ਲੋਕ ਇਸ ਵਿਅਕਤੀ ਦੇ ਬੱਸ ਵਿਚੋਂ ਉਤਰਣ ਤੋਂ 20 ਅਤੇ 30 ਮਿੰਟ ਬਾਅਦ ਬੱਸ ਵਿਚ ਚੜ੍ਹੇ ਸਨ ਪਰ ਏ.ਸੀ. ਕਾਰਨ ਕੋਰੋਨਾ ਖਤਮ ਨਹੀਂ ਹੋ ਹੋਇਆ। ਇਸ ਤੋਂ ਸਾਬਿਤ ਹੋਇਆ ਕਿ ਇਹ ਵਾਇਰਸ ਏ.ਸੀ. ਵਾਲੀਆਂ ਥਾਂਵਾਂ ‘ਤੇ 30 ਮਿੰਟਾਂ ਤੋਂ ਜ਼ਿਆਦਾ ਦੇਰ ਤੱਕ ਜਿਉਂਦਾ ਰਹਿ ਸਕਦਾ ਹੈ। ਇਸ ਤੋਂ ਇਲਾਵਾ ਬੱਸ ਵਿਚ ਪੀੜਤ ਵਿਅਕਤੀ ਤੋਂ 4.5 ਮੀਟਰ ਦੂਰ ਬੈਠੇ ਲੋਕ ਵੀ ਇਸ ਤੋਂ ਬਚ ਨਾ ਪਾਏ। ਹਾਲਾਂਕਿ ਪੀੜਤ ਉਹੀ ਹੋਏ ਜਿਨ੍ਹਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਸਾਇੰਸਦਾਨਾਂ ਦਾ ਆਖਣਾ ਹੈ ਕਿ ਬੰਦ ਵਾਤਾਵਰਣ ਜਿਹੇ ਏ.ਸੀ. ਕਮਰੇ, ਬੱਸ ਜਾਂ ਮੈਟਰੋ ਵਿਚ ਇਹ ਵਾਇਰਸ ਉਮੀਦ ਤੋਂ ਕਿਤੇ ਜ਼ਿਆਦਾ ਘਾਤਕ ਰੂਪ ਨਾਲ ਫੈਲ ਰਿਹਾ ਹੈ।
ਇਸ ਸਟੱਡੀ ਦੇ ਸਾਹਮਣੇ ਆਉਣ ਤੋਂ ਬਾਅਦ ਚੀਨ ਵਿਚ ਪਬਲਿਕ ਟ੍ਰਾਂਸੋਪਰਟ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਦੱਸ ਦੇਈਏ ਕਿ ਚੀਨ ‘ਚ ਜ਼ਿਆਦਾਤਰ ਲੋਕ ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕਰਦੇ ਹਨ। ਹੁਣ ਤੱਕ ਕੋਰੋਨਾ ਦੇ ਹਵਾ ਦੇ ਜ਼ਰੀਏ ਫੈਲਣ ‘ਤੇ ਸਾਇੰਸਦਾਨਾਂ ਨੇ ਸ਼ੱਕ ਜ਼ਾਹਿਰ ਕੀਤਾ ਸੀ। ਇਹ ਸਟੱਡੀ ਚੀਨ ਦੇ ਨੈਸ਼ਨਲ ਹੈਲਥ ਕਮੀਸ਼ਨ ਦੇ ਜਨਰਲ ‘ਚ ਪ੍ਰਕਾਸ਼ਿਤ ਹੋਈ ਹੈ। ਜ਼ਿਕਰਯੋਗ ਹੈ ਕਿ ਚੀਨ ਇਸ ਤੋਂ ਬਾਅਦ ਪਬਲਿਕ ਟਰਾਂਸਪੋਰਟ ਦੀ ਸੇਫਟੀ ਲਈ ਕੁਝ ਨਵੇਂ ਨਿਰਦੇਸ਼ ਜਾਰੀ ਕਰ ਸਕਦਾ ਹੈ।


Share