ਨਿਊਯਾਰਕ, 14 ਮਈ (ਪੰਜਾਬ ਮੇਲ)- ਅਮਰੀਕਾ ਵਿਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ ਨਿਊਯਾਰਕ ਤੋਂ ਇਕ ਚੰਗੀ ਖਬਰ ਹੈ ਕਿ ਇੱਥੇ ਲਾਕਡਾਊਨ ਦੇ ਚਲਦਿਆਂ ਸੜਕਾਂ ‘ਤੇ ਭੀੜ ਘਟਣ ਕਾਰਨ ਦੋ ਮਹੀਨਿਆਂ ਤੋਂ ਕਿਸੇ ਵੀ ਪੈਦਲ ਯਾਤਰੀ ਦੀ ਮੌਤ ਨਹੀਂ ਹੋਈ।
ਟਰਾਂਸਪੋਰਟ ਕਮਿਸ਼ਨਰ ਪਾਲੀ ਟ੍ਰਾਟੇਨਬਰਗ ਨੇ ਕਿਹਾ ਕਿ ਮੰਗਲਵਾਰ ਤੱਕ ਸ਼ਹਿਰ ਵਿਚ ਬਿਨਾ ਮੌਤ ਦੇ 58 ਦਿਨ ਬੀਤ ਗਏ। ਉਨ੍ਹਾਂ ਨੇ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਲਗਾਏ ਲਾਕਡਾਊਨ ਨੂੰ ਇਸ ਦਾ ਵੱਡਾ ਕਾਰਨ ਦੱਸਿਆ। ਡੀ. ਓ. ਟੀ. ਦੇ ਬੁਲਾਰੇ ਸਕਾਟ ਗੈਸਟੇਲ ਨੇ ਕਿਹਾ ਕਿ 1983 ਤੋਂ ਸ਼ਹਿਰ ਵਿਚ ਘਾਤਕ ਘਟਨਾਵਾਂ ਦੇ ਰਿਕਾਰਡ ਵਿਚ 58 ਦਿਨ ਕਿਸੇ ਸੜਕ ਹਾਦਸੇ ਵਿਚ ਕੋਈ ਮੌਤ ਨਾ ਹੋਣਾ ਸਭ ਤੋਂ ਲੰਬੀ ਮਿਆਦ ਹੈ। ਇਨ੍ਹਾਂ 58 ਦਿਨਾਂ ਵਿਚ ਸੜਕ ਹਾਦਸਿਆਂ ਵਿਚ 69 ਫੀਸਦੀ ਕਮੀ ਦਰਜ ਕੀਤੀ ਗਈ ਹੈ। ਹਾਲਾਂਕਿ ਇਸ ਦੌਰਾਨ ਕਈ ਡਰਾਈਵਰ ਖਾਲੀ ਸੜਕਾਂ ਦੇਖ ਕੇ ਕਾਫੀ ਲਾਪਰਵਾਹ ਹੋ ਰਹੇ ਹਨ।