ਕੋਰੋਨਾਵਾਇਰਸ : ਪਿਛਲੇ 24 ਘੰਟਿਆਂ ਵਿੱਚ ਭਾਰਤ ‘ਚ 9971 ਨਵੇਂ ਕੇਸ ਆਏ ਸਾਹਮਣੇ, 287 ਲੋਕਾਂ ਦੀ ਮੌਤ

269
Share

ਨਵੀਂ ਦਿੱਲੀ, 7 ਜੂਨ (ਪੰਜਾਬ ਮੇਲ)- ਦੇਸ਼ ‘ਚ ਘਾਤਕ ਕੋਰੋਨਾਵਾਇਰਸ ਦੇ ਮਾਮਲੇ ਦਿਨੋ-ਦਿਨ ਰਿਕਾਰਡ ਦੇ ਪੱਧਰ ‘ਤੇ ਪਹੁੰਚ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 9971 ਨਵੇਂ ਕੇਸ ਸਾਹਮਣੇ ਆਏ ਹਨ, ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਹਨ। ਇਸ ਦੇ ਨਾਲ ਹੀ ਪਿਛਲੇ ਇਕ ਦਿਨ ‘ਚ 287 ਲੋਕਾਂ ਦੀ ਮੌਤ ਹੋਈ ਹੈ।
ਇਸ ਨਾਲ ਦੇਸ਼ ‘ਚ ਮਰਨ ਵਾਲਿਆਂ ਦੀ ਗਿਣਤੀ ਤਕਰੀਬਨ ਸੱਤ ਹਜ਼ਾਰ ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ ਦੋ ਲੱਖ 46 ਹਜ਼ਾਰ 628 ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 6929 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਕ ਲੱਖ 19 ਹਜ਼ਾਰ 293 ਵਿਅਕਤੀ ਠੀਕ ਵੀ ਹੋਏ ਹਨ।
ਦੇਸ਼ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਰਿਕਵਰੀ ਰੇਟ 48.20% ਹੈ। ਆਈਸੀਐਮਆਰ ਨੇ ਲਾਗ ਵਾਲੇ ਵਿਅਕਤੀਆਂ ਵਿੱਚ ਕੋਰੋਨਾਵਾਇਰਸ ਦਾ ਪਤਾ ਲਗਾਉਣ ਲਈ ਜਾਂਚ ਦੀ ਸਮਰੱਥਾ ਵਿੱਚ ਹੋਰ ਵਾਧਾ ਕੀਤਾ ਹੈ।
ਸਰਕਾਰੀ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਵੱਧ ਕੇ 520 ਹੋ ਗਈ ਹੈ ਤੇ ਨਿੱਜੀ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਵੱਧ ਕੇ 222 (ਕੁੱਲ 742) ਹੋ ਗਈ ਹੈ। ਹੁਣ ਤੱਕ ਟੈਸਟ ਕੀਤੇ ਗਏ ਨਮੂਨਿਆਂ ਦੀ ਕੁੱਲ ਸੰਖਿਆ 45 ਲੱਖ 24 ਹਜ਼ਾਰ 317 ਹੈ।


Share