ਸਿਓਲ, 9 ਅਪ੍ਰੈਲ (ਪੰਜਾਬ ਮੇਲ)- ਸਰਜੀਕਲ-ਕਾਟਨ ਮਾਸਕ ਦੋਵਾਂ ਨੂੰ ਮਰੀਜ਼ ਦੀ ਖੰਘ ਤੋਂ ਸਾਰਸ-ਕੋਰੋਨਾ ਵਾਇਰਸ (ਕੋਵਿਡ-19) ਦੇ ਪ੍ਰਸਾਰ ਨੂੰ ਰੋਕਣ ‘ਚ ਗੈਰ-ਪ੍ਰਭਾਵੀ ਪਾਇਆ ਗਿਆ। ਦੱਖਣੀ ਕੋਰੀਆ ਦੇ ਸਿਓਲ ਦੇ ਦੋ ਹਸਪਤਾਲਾਂ ‘ਚ ਆਯੋਜਿਤ ਐਨਲਸ ਆਫ ਇੰਟਰਨਲ ਮੈਡੀਸਨ ਨਾਂ ਦੇ ਰਸਾਲੇ ‘ਚ ਪ੍ਰਕਾਸ਼ਿਤ ਅਧਿਐਨ ‘ਚ ਦੇਖਿਆ ਗਿਆ ਕਿ ਜਦੋਂ ਕੋਰੋਨਾ ਵਾਇਰਸ ਰੋਗੀਆਂ ਨੇ ਕਿਸੇ ਵੀ ਪ੍ਰਕਾਰ ਦਾ ਮਾਸਕ ਲਾ ਕੇ ਖੰਘਿਆ ਤਾਂ ਵਾਇਰਸ ਦੀਆਂ ਬੂੰਦਾਂ ਵਾਤਾਵਰਣ ‘ਚ ਅਤੇ ਮਾਸਕ ਦੀ ਬਾਹਰੀ ਪਰਤ ‘ਤੇ ਪਹੁੰਚ ਗਈਆਂ।
ਐੱਨ-95 ਮਾਸਕ ਦੀ ਕਮੀ
ਐੱਨ-95 ਅਤੇ ਸਰਜੀਕਲ ਮਾਸਕ ਦੀ ਕਮੀ ਕਾਰਣ ਬਦਲ ਦੇ ਤੌਰ ‘ਤੇ ਇਨਫਲੂਏਂਜਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਕਾਟਨ ਮਾਸਕ ‘ਚ ਲੋਕਾਂ ਨੇ ਰੁਚੀ ਦਿਖਾਈ ਹੈ। ਹਾਲਾਂਕਿ ਇਹ ਪਤਾ ਨਹੀਂ ਹੈ ਕਿ ਕੋਰੋਨਾ ਵਾਇਰਸ ਵਾਲੇ ਮਰੀਜਾਂ ਵਲੋਂ ਪਹਿਨੇ ਗਏ ਸਰਜੀਕਲ ਜਾਂ ਕਾਟਨ ਮਾਸਕ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਰੋਕਦੇ ਹਨ ਜਾਂ ਨਹੀਂ। ਦੱਖਣੀ ਕੋਰੀਆ ‘ਚ ਉਲਸਾਨ ਕਾਲਜ ਆਫ ਮੈਡੀਸਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕੋਰੋਨਾ ਵਾਇਰਸ ਤੋਂ ਇਨਫੈਕਟਡ ਚਾਰ ਰੋਗੀਆਂ ਵਲੋਂ ਮਾਸਕ ਦੇ ਹੇਠਾਂ ਲਿਖੇ ਅਨੁਕ੍ਰਮ ਪਹਿਨਦੇ ਸਮੇਂ ਪੇਟਰੀ ਡਿਸ਼ ‘ਤੇ ਹਰੇਕ ‘ਚ ਪੰਜ ਵਾਰ ਖਾਂਸੀ ਕਰਨ ਦਾ ਨਿਰਦੇਸ਼ ਦਿੱਤਾ। ਪਹਿਲਾਂ ਬਿਨਾਂ ਮਾਸਕ ਤੋਂ, ਫਿਰ ਸਰਜੀਕਲ ਮਾਸਕ, ਉਸ ਤੋਂ ਬਾਅਦ ਕਾਟਨ ਮਾਸਕ ਅਤੇ ਫਿਰ ਬਿਨਾਂ ਮਾਸਕ ਤੋਂ।
ਮਾਸਕ ਦੀਆਂ ਪਰਤਾਂ ‘ਤੇ ਹੇਠਾਂ ਲਿਖੇ ਕ੍ਰਮ ‘ਚ ਸਵੈਬ ਪਾਏ ਗਏ
ਇਕ ਸਰਜੀਕਲ ਮਾਸਕ ਦੀ ਬਾਹਰੀ ਪਰਤ ‘ਤੇ, ਇਕ ਸਰਜੀਕਲ ਮਾਸਕ ਦੀ ਅੰਦਰੂਨੀ ਪਰਤ ‘ਤੇ, ਕਾਟਨ ਮਾਸਕ ਦੀ ਬਾਹਰੀ ਪਰਤ ‘ਤੇ ਅਤੇ ਕਾਟਨ ਮਾਸਕ ਦੀ ਅੰਦਰੂਨੀ ਪਰਤ ‘ਤੇ। ਖੋਜਕਾਰਾਂ ਨੇ ਸਾਰਸ-ਕੋਵ-2 ਨੂੰ ਸਾਰੀਆਂ ਸਤ੍ਹਾ ‘ਤੇ ਪਾਇਆ। ਇਹ ਨਤੀਜੇ ਦੱਸਦੇ ਹਨ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਫੇਸ ਮਾਸਕ ਪਹਿਨਣ ਦੀਆਂ ਸਿਫਾਰਿਸ਼ਾਂ ਪ੍ਰਭਾਵੀ ਨਹੀਂ ਹੋ ਸਕਦੀਆਂ ਹਨ। ਖੋਜਕਾਰਾਂ ਨੇ ਕਿਹਾ ਕਿ ਨਤੀਜੇ ‘ਚ ਸਰਜੀਕਲ ਅਤੇ ਕਾਟਨ ਮਾਸਕ ਦੋਵੇਂ ਹੀ ਐੱਸ.ਏ.ਆਰ. ਐੱਸ. ਕੋਵ-2 ਦੇ ਪ੍ਰਸਾਰ ਨੂੰ ਰੋਕਣ ਲਈ ਗੈਰ-ਪ੍ਰਭਾਵਸ਼ਾਲੀ ਪ੍ਰਤੀਤ ਹੋ ਰਹੇ ਹਨ।