ਕੋਰੋਨਾਵਾਇਰਸ : ਦੁਨੀਆਂ ਵਿਚ ਹੁਣ ਤੱਕ 28 ਹਜ਼ਾਰ ਮੌਤਾਂ

498
Share

ਵਾਸ਼ਿੰਗਟਨ/ਟੋਰਾਂਟੋ/ਰੋਮ, 28 ਮਾਰਚ (ਪੰਜਾਬ ਮੇਲ)- ਖ਼ਤਰਨਾਕ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਦੁਨੀਆਂ ਵਿਚ 28 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ ਅਤੇ ਅਮਰੀਕਾ ਇਕ ਲੱਖ ਤੋਂ ਵੱਧ ਮਰੀਜ਼ਾਂ ਵਾਲਾ ਪਹਿਲਾ ਮੁਲਕ ਬਣ ਗਿਆ ਹੈ। ਕੈਨੇਡਾ ਵਿਚ 55 ਮੌਤਾਂ ਹੋ ਚੁੱਕੀਆਂ ਹਨ ਜਦਕਿ ਮਰੀਜ਼ਾਂ ਦੀ ਗਿਣਤੀ ਪੰਜ ਹਜ਼ਾਰ ਦੇ ਨੇੜੇ ਪੁੱਜ ਗਈ ਹੈ। ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1 ਲੱਖ ਪੰਜ ਹਜ਼ਾਰ ਹੋ ਗਈ ਹੈ ਜਦਕਿ ਹੁਣ ਤੱਕ 1700 ਜਣਿਆਂ ਦੀ ਮੌਤ ਹੋ ਚੁੱਕੀ ਹੈ। ਕੈਲੇਫ਼ੋਰਨੀਆ ਸੂਬੇ ਵਿਚ ਪੰਜ ਹਜ਼ਾਰ ਮਰੀਜ਼ ਦੱਸੇ ਜਾ ਰਹੇ ਹਨ ਜਦਕਿ 102 ਜਣੇ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਇਸੇ ਤਰ•ਾਂ ਨਿਊ ਜਰਸੀ ਵਿਚ ਮਰੀਜ਼ਾਂ ਦੀ ਗਿਣਤੀ 9 ਹਜ਼ਾਰ ਅਤੇ ਮੌਤਾਂ ਦਾ ਅੰਕੜਾ 108 ਦੱਸਿਆ ਜਾ ਰਿਹਾ ਹੈ। ਉਧਰ ਕੈਨੇਡਾ ਦੇ ਉਨਟਾਰੀਓ ਅਤੇ ਕਿਊਬਿਕ ਰਾਜਾਂ ਵਿਚ 18-18 ਮੌਤਾਂ ਹੋ ਚੁੱਕੀਆਂ ਹਨ ਜਦਕਿ ਮੈਨੀਟੋਬਾ ਸੂਬੇ ਵਿਚ ਪਹਿਲੀ ਮੌਤ ਦਰਜ ਕੀਤੀ ਗਈ। 


Share