ਪੂਰੀ ਦੁਨੀਆ ਵਿਚ 50,000 ਤੋਂ ਜ਼ਿਆਦਾ ਮੌਤਾਂ
ਰੋਮ, 3 ਅਪ੍ਰੈਲ (ਪੰਜਾਬ ਮੇਲ)- ਕੋਰੋਨਾਵਾਇਰਸ ਤ੍ਰਾਸਦੀ ਨੇ ਹੁਣ ਤੱਕ 180 ਤੋਂ ਜ਼ਿਆਦਾ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਅਤੇ ਇਹ ਵਾਇਰਸ ਬਡ਼ੀ ਤੇਜ਼ੀ ਨਾਲ ਇਨ੍ਹਾਂ ਦੇਸ਼ਾਂ ‘ਤੇ ਆਪਣਾ ਪ੍ਰਭਾਵ ਪਾ ਰਿਹਾ ਹੈ। ਇਸ ਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ, ਇਟਲੀ ਅਤੇ ਸਪੇਨ ਵਿਚ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਬੀਤੇ ਕੁਝ ਦਿਨਾਂ ਇਥੇ ਮੌਤਾਂ ਦਾ ਅੰਕਡ਼ਾ ਅਤੇ ਪ੍ਰਭਾਵਿਤ ਲੋਕਾਂ ਦੀ ਗਿਣਤੀ ਰਿਕਾਰਡ ਪੱਧਰ ‘ਤੇ ਦਰਜ ਕੀਤੀ ਗਈ ਹੈ। ਵਰਲਡੋਮੀਟਰ ਵੈੱਬਸਾਈਟ ‘ਤੇ ਇਟਲੀ ਦੇ ਅੱਜ ਦੇ ਨਵੇਂ ਅੰਕਡ਼ੇ ਸਾਹਮਣੇ ਆਉਣ ਤੋਂ ਬਾਅਦ, ਇਥੇ ਅੱਜ 760 ਲੋਕਾਂ ਦੀ ਵਾਇਰਸ ਨੇ ਜਾਨ ਲੈ ਲਈ ਜਿਸ ਨਾਲ ਇਥੇ ਮੌਤਾਂ ਦਾ ਅੰਕਡ਼ਾ 13,915 ਪਹੁੰਚ ਗਿਆ ਹੈ। ਉਥੇ ਹੀ 4,668 ਨਵੇਂ ਮਾਮਲੇ ਵੀ ਦਰਜ ਕੀਤੇ ਗਏ ਹਨ ਅਤੇ ਇਨ੍ਹਾਂ ਦੀ ਗਿਣਤੀ 1,15,242 ਪਹੁੰਚ ਗਈ ਹੈ, ਜਿਨ੍ਹਾਂ ਵਿਚੋਂ 18,278 ਲੋਕਾਂ ਨੂੰ ਵਾਇਰਸ ਤੋਂ ਰੀ-ਕਵਰ ਕੀਤਾ ਜਾ ਚੁੱਕਿਆ ਹੈ।
ਪੂਰੀ ਦੁਨੀਆ ਵਿਚ 50,000 ਤੋਂ ਜ਼ਿਆਦਾ ਮੌਤਾਂ
ਉਥੇ ਹੀ ਇਟਲੀ ਦੇ ਅੱਜ ਦੇ ਅੰਕਡ਼ੇ ਸਾਹਮਣੇ ਆਉਣ ਤੋਂ ਬਾਅਦ ਪੂਰੀ ਦੁਨੀਆ ਵਿਚ 50,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 9,86,279 ਲੋਕਾਂ ਇਸ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ, ਜਿਨ੍ਹਾਂ ਵਿਚੋਂ 2,06,272 ਲੋਕਾਂ ਨੂੰ ਠੀਕ ਕੀਤਾ ਜਾ ਚੁੱਕਿਆ ਹੈ। ਦੱਸ ਦਈਏ ਕਿ 22 ਜਨਵਰੀ ਤੋਂ 19 ਮਾਰਚ ਤੱਕ ਪੂਰੀ ਦੁਨੀਆ ਵਿਚ ਵਾਇਰਸ ਕਾਰਨ 10,030 ਲੋਕ ਮਾਰੇ ਗਏ ਸਨ ਪਰ 19 ਮਾਰਚ ਤੋਂ ਬਾਅਦ ਸਿਰਫ 14 ਦਿਨਾਂ ਵਿਚ ਕਰੀਬ 40,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਦਰਜ ਕੀਤੀ ਜਾ ਚੁੱਕੀ ਹੈ। ਇਸ ਤੋਂ ਅੰਦਾਜਾ ਲਗਾਇਆ ਦਾ ਸਕਦਾ ਹੈ ਕਿ ਕਿਵੇਂ ਕੋਰੋਨਾਵਾਇਰਸ ਹੋਲੀ-ਹੋਲੀ ਘੱਟ ਦਿਨਾਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਲੈ ਰਿਹਾ ਹੈ।