ਕੋਰੋਨਾਵਾਇਰਸ: ਜਲੰਧਰ ‘ਚ 58 ਨਵੇਂ ਮਾਮਲੇ ਆਏ ਸਾਹਮਣੇ

284
Share

ਜਲੰਧਰ, 4 ਜੁਲਾਈ (ਪੰਜਾਬ ਮੇਲ)- ਪੰਜਾਬ ‘ਚ ਕੋਰੋਨਾਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ‘ਚ ਕੋਰੋਨਾਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਤੋਂ ਪਾਰ ਹੋ ਗਈ ਹੈ। ਅੱਜ ਜਲੰਧਰ ‘ਚ ਉਸ ਸਮੇਂ ਕੋਰੋਨਾ ਦਾ ਵੱਡਾ ਧਮਾਕਾ ਹੋ ਗਿਆ ਜਦੋਂ ਇਕੱਠੇ 58 ਕੇਸ ਪਾਜ਼ੀਟਿਵ ਪਾਏ ਗਏ। ਇਕੱਠੇ 58 ਕੇਸ ਪਾਜ਼ੀਟਿਵ ਆਉਣ ਨਾਲ ਜਿੱਥੇ ਸਿਹਤ ਮਹਿਕਮੇ ‘ਚ ਤੜਥੱਲੀ ਮਚ ਗਈ ਹੈ, ਉਥੇ ਹੀ ਲੋਕਾਂ ‘ਚ ਵੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅੱਜ ਦੇ ਮਿਲੇ 58 ਕੇਸਾਂ ਨੂੰ ਮਿਲਾ ਕੇ ਹੁਣ ਜਲੰਧਰ ‘ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 800 ਤੋਂ ਪਾਰ ਹੋ ਚੁੱਕਾ ਹੈ, ਜਦਕਿ 22 ਲੋਕ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ। ਕੋਰੋਨਾ ਲਾਗ ਦੀ ਬੀਮਾਰੀ ਦਿਨ-ਬ-ਦਿਨ ਪੰਜਾਬ ‘ਚ ਵੱਧਦੀ ਜਾ ਰਹੀ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 982, ਲੁਧਿਆਣਾ ‘ਚ 971, ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 836, ਸੰਗਰੂਰ ‘ਚ 516 ਕੇਸ, ਪਟਿਆਲਾ ‘ਚ 351, ਮੋਹਾਲੀ ‘ਚ 281, ਗੁਰਦਾਸਪੁਰ ‘ਚ 240 ਕੇਸ, ਪਠਾਨਕੋਟ ‘ਚ 222, ਤਰਨਤਾਰਨ 211,  ਹੁਸ਼ਿਆਰਪੁਰ ‘ਚ 188,  ਨਵਾਂਸ਼ਹਿਰ ‘ਚ 150,  ਮੁਕਤਸਰ 133, ਫਤਿਹਗੜ੍ਹ ਸਾਹਿਬ ‘ਚ 121, ਰੋਪੜ ‘ਚ 113, ਮੋਗਾ ‘ਚ 114, ਫਰੀਦਕੋਟ 111, ਕਪੂਰਥਲਾ 106, ਫਿਰੋਜ਼ਪੁਰ ‘ਚ 102, ਫਾਜ਼ਿਲਕਾ 101, ਬਠਿੰਡਾ ‘ਚ 100,  ਬਰਨਾਲਾ ‘ਚ 64, ਮਾਨਸਾ ‘ਚ 48 ਮਾਮਲੇ ਕੋਰੋਨਾਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 4313 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1530 ਤੋਂ ਵੱਧ ਮਾਮਲੇ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾਵਾਇਰਸ ਨਾਲ 157 ਲੋਕਾਂ ਦੀ ਮੌਤ ਹੋ ਚੁੱਕੀ ਹੈ।


Share