ਕੋਰੋਨਾਵਾਇਰਸ : ਕੈਨੇਡਾ ‘ਚ ਉਵਰਡੋਜ ਨਾਲ ਹੋਣ ਵਾਲੀਆਂ ਮੌਤਾਂ ਵਿੱਚ 40 ਫ਼ੀਸਦੀ ਤੱਕ ਦਾ ਵਾਧਾ

54
Share

ਨਿਊਯਾਰਕ, 16 ਨਵੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨਾਂ ਤੋਂ ਕੈਨੇਡਾ ਵਿਖੇ ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਦੇ ਅੰਕੜਿਆਂ ਮੁਤਾਬਕ, ਉਵਰਡੋਜ ਨਾਲ ਹੋਣ ਵਾਲੀਆਂ ਮੌਤਾਂ ਵਿੱਚ 40 ਫ਼ੀਸਦੀ ਤੱਕ ਦਾ ਵਾਧਾ ਦਰਜ਼ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਵਿਖੇ ਮਾਰਚ ਤੋਂ ਅਗਸਤ ਤੱਕ ਲਗਾਤਾਰ 100 ਤੋਂ ਵੱਧ ਮੌਤਾਂ ਹੋਈਆਂ ਹਨ। ਮਈ ਮਹੀਨੇ 175 ਤੇ ਜੂਨ ਮਹੀਨੇ 181 ਮੌਤਾਂ ਹੋਈਆਂ ਹਨ। ਜੇਕਰ ਓਂਟਾਰੀਓ ਦੀ ਗੱਲ ਕਰੀਏ ਤਾਂ ਹਰ ਹਫ਼ਤੇ 50 ਤੋਂ 80 ਮੌਤਾਂ ਹੋ ਰਹੀਆਂ ਹਨ। ਜੇਕਰ ਮੌਤਾਂ ਦੀ ਵੱਧ ਗਿਣਤੀ ਦੇ ਕਾਰਨਾਂ ‘ਤੇ ਜਾਈਏ ਤਾਂ ਬਾਰਡਰਾਂ ‘ਤੇ ਸਖ਼ਤੀ ਹੋਣ ਕਾਰਨ ਕੈਨੇਡਾ ਦੇ ਅੰਦਰ ਸੰਥੇਟਿਕ ਨਸ਼ਿਆਂ ਦੇ ਰੁਝਾਨ ਵਿੱਚ ਵਾਧਾ ਵੀ ਹੈ। ਬਾਹਰੋਂ ਨਸ਼ਾ ਘੱਟ ਆਉਣ ਕਾਰਨ ਕੈਨੇਡਾ ਅੰਦਰ ਹੀ ਸੰਥੇਟਿਕ ਨਸ਼ੇ ਤਿਆਰ ਕੀਤੇ ਜਾ ਰਹੇ ਹਨ। ਨਾਲ ਮਿਲਾਵਟ ਵੀ ਵੱਡੇ ਪੱਧਰ ‘ਤੇ ਹੋ ਰਹੀ ਹੈ।


Share