ਟੋਰਾਂਟੋ, 2 ਮਈ (ਪੰਜਾਬ ਮੇਲ)- ਟੋਰਾਟੋ ਦੇ ਪੀਅਰਸਨ ਏਅਰਪੋਰਟ ‘ਤੇ ਕੰਮ ਕਰਦੇ 46 ਸਾਲਾ ਪੰਜਾਬੀ ਟੈਕਸੀ ਡਰਾਈਵਰ ਅਕਾਸ਼ ਗਰੇਵਾਲ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਉਨ੍ਹਾਂ ਦੀ ਸ਼ਿਫਟ ਵਿਚ ਕੰਮ ਕਰਦੇ ਹਰਵਿੰਦਰ ਸਿੰਘ ਦੇ ਦੱਸਣ ਮੁਤਾਬਕ ਬੀਤੇ ਦਿਨੀਂ ਇਨ੍ਹਾਂ ਦੀ ਮਾਂ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ ਸੀ।