ਜਲੰਧਰ, 11 ਮਈ (ਪੰਜਾਬ ਮੇਲ)- ਜਲੰਧਰ ਦੇ ਕੋਰੋਨਾਵਾਇਰਸ ਤੋ ਪੀੜਤ 91 ਸਾਲਾ ਬਜ਼ੁਰਗ ਦਰਸ਼ਨ ਲਾਲ ਦੀ ਮੌਤ ਹੋ ਗਈ ਹੈ। ਉਹ ਲੁਧਿਆਣਾ ਦੇ ਸੀਐਮਸੀ ਵਿੱਚ ਦਾਖ਼ਲ ਸੀ। ਪਿੰਡ ਕਾਬੂਲਪੁਰ ਦੇ ਰਹਿਣ ਵਾਲੇ ਦਰਸ਼ਨ ਲਾਲ ਨੂੰ ਜਲੰਧਰ ਦੇ ਕੂਲ ਰੋਡ ’ਤੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ । ਕੁਝ ਦਿਨ ਪਹਿਲਾਂ ਹੀ ਉਸ ਨੂੰ ਸੀਐਮਸੀ ਦਾਖਲ ਕਰਵਾਇਆ ਗਿਆ ਸੀ, ਜਿੱਥੇ ਅੱਜ ਉਸ ਦੀ ਮੌਤ ਹੋ ਗਈ ਹੈ। ਉਸ ਦੀ ਲਾਸ਼ ਲੈਣ ਲਈ ਪਿੰਡ ਕਾਬੂਲਪੁਰ ਤੋਂ ਮ੍ਰਿਤਕ ਦੇ ਨਜ਼ਦੀਕੀ ਲੁਧਿਆਣਾ ਪਹੁੰਚ ਗਏ ਹਨ। ਕਰੋਨਾ ਵਾਇਰਸ ਨਾਲ ਜਲੰਧਰ ਵਿਚ 6 ਮੌਤਾਂ ਹੋ ਚੁੱਕੀਆਂ ਹਨ।