ਮੁੰਬਈ, 17 ਜੁਲਾਈ (ਪੰਜਾਬ ਮੇਲ)- ਕਰੋਨਾ ਦੀ ਲਪੇਟ ‘ਚ ਆਉਣ ਕਰਕੇ ਘਰ ‘ਚ ਹੀ ਏਕਾਂਤਵਾਸ ਅਦਾਕਾਰਾ ਐਸ਼ਵਰਿਆ ਰਾਏ ਬੱਚਨ (46) ਤੇ ਉਸ ਦੀ ਧੀ ਆਰਾਧਿਆ ਬੱਚਨ (8) ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ਲਿਜਾਇਆ ਗਿਆ ਹੈ। ਅਮਿਤਾਭ ਬੱਚਨ ਤੇ ਪੁੱਤਰ ਅਭਿਸ਼ੇਕ ਬੱਚਨ 11 ਜੁਲਾਈ ਨੂੰ ਕਰੋਨਾ ਪਾਜ਼ੀਟਿਵ ਪਾਏ ਗਏ ਸਨ। ਇਕ ਦਿਨ ਮਗਰੋਂ ਐਸ਼ਵਰਿਆ ਤੇ ਆਰਾਧਿਆ ਵੀ ਪਾਜ਼ੀਟਿਵ ਪਾਏ ਗਏ ਸਨ।