ਕੋਰੋਨਾਵਾਇਰਸ ਕਾਰਨ ਅਰਥਚਾਰੇ ‘ਚ ਗੰਭੀਰ ਮੰਦੀ ਆਉਣ ਦਾ ਖਦਸ਼ਾ: ਕੈਪਟਨ ਅਮਰਿੰਦਰ ਸਿੰਘ

166
Share

ਚੰਡੀਗੜ੍ਹ, 18 ਮਾਰਚ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਰੋਨਾਵਾਇਰਸ ਇਕ ਵੱਡੀ ਆਫ਼ਤ ਹੈ, ਜਿਸ ਨਾਲ ਅਰਥਚਾਰੇ ਵਿਚ ਗੰਭੀਰ ਮੰਦੀ ਆਉਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਸਥਿਤੀ ਪਹਿਲਾਂ ਹੀ ਖਰਾਬ ਹੈ ਅਤੇ ਜੇ ਇਹ ਹੋਰ ਫੈਲਦਾ ਹੈ, ਤਾਂ ਹਾਲਾਤ ਹੋਰ ਵਿਗੜ ਜਾਣਗੇ। ਉਨ੍ਹਾਂ ਨੇ ਕੋਵਿਡ-19 ਤੋਂ ਬਾਅਦ ਅਰਥਵਿਵਸਥਾ ਵਿਚ ਗੰਭੀਰ ਮੰਦੀ ਆਉਣ ਦੀ ਚਿਤਾਵਨੀ ਦਿੱਤੀ। ਇੱਥੇ ਇਕ ਸੰਮੇਲਨ ਦੌਰਾਨ ਮੁੱਖ ਮੰਤਰੀ ਨੇ ਪੂਰੀ ਤਰ੍ਹਾਂ ਤਿਆਰ ਰਹਿਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਹਰ ਤਰ੍ਹਾਂ ਦਾ ਅਹਿਤਿਆਤ ਵਰਤਣ ਲਈ ਆਖਿਆ। ਉਨ੍ਹਾਂ ਕਿਹਾ ਕਿ ਹੱਥ ਮਿਲਾਉਣ ਵਰਗੀਆਂ ਪੁਰਾਣੀਆਂ ਆਦਤਾਂ ਛੇਤੀ ਮਰਦੀਆਂ ਨਹੀਂ ਹੁੰਦੀਆਂ ਪਰ ਇਸ ਨੂੰ ਬਦਲਣ ਦੀ ਲੋੜ ਹੈ। ਭਾਰਤ ਸਰਕਾਰ ਅਤੇ ਵਿਸ਼ਵ ਸਿਹਤ ਸੰਸਥਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸਮੱਸਿਆ ਨਾਲ ਨਿਪਟਣ ਲਈ ਹਰੇਕ ਕਦਮ ਚੁੱਕ ਰਹੀ ਹੈ ਪਰ ਲੋਕਾਂ ਨੂੰ ਵੀ ਇਸ ਦੇ ਖ਼ਤਰਿਆਂ ਦਾ ਅਹਿਸਾਸ ਕਰਦੇ ਹੋਏ ਆਪਣੇ ਆਪ ਸਾਵਧਾਨੀ ਵਰਤਣੀ ਚਾਹੀਦੀ ਹੈ।


Share