ਕੋਰੋਨਾਵਾਇਰਸ: ਈਰਨ ‘ਚ ਮੌਤਾਂ ਦੀ ਗਿਣਤੀ ਵੱਧ ਕੇ ਹੋਈ 429

338
Share

ਤਹਿਰਾਨ , 12 ਮਾਰਚ (ਪੰਜਾਬ ਮੇਲ)- ਈਰਾਨ ਵਿਚ ਕੋਰੋਨਾਵਾਇਰਸ ਦੇ ਕਾਰਨ 75 ਹੋਰ ਲੋਕਾਂ ਦੀ ਮੌਤ ਹੋਣ ਨਾਲ ਇਸ ਬੀਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 429 ਹੋ ਗਈ ਹੈ ਤੇ 10 ਹਜ਼ਾਰ ਤੋਂ ਵਧੇਰੇ ਲੋਕ ਇਸ ਨਾਲ ਇਨਫੈਕਟਡ ਹਨ। ਈਰਾਨ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਦੇਸ਼ ਵਿਚ ਪਿਛਲੇ ਮਹੀਨੇ ਇਸ ਬੀਮਾਰੀ ਨਾਲ ਪਹਿਲੀ ਮੌਤ ਦੇ ਐਲਾਨ ਤੋਂ ਬਾਅਦ ਪਿਛਲੇ ਤਿੰਨ ਹਫਤਿਆਂ ਵਿਚ ਇਹ ਕਿਸੇ ਇਕ ਦਿਨ ਵਿਚ ਹੋਈਆਂ ਸਭ ਤੋਂ ਵਧੇਰੇ ਮੌਤਾਂ ਹਨ। ਈਰਾਨ ਦੇ ਸਿਹਤ ਮੰਤਰਾਲਾ ਦੇ ਬੁਲਾਰੇ ਕਿਯਾਨੌਸ਼ ਜਹਾਪੌਰ ਨੇ ਪੱਤਰਕਾਰਾਂ ਨੂੰ ਕਿਹਾ ਕਿ 24 ਘੰਟਿਆਂ ਵਿਚ 1075 ਲੋਕ ਕੋਵਿਡ-19 ਨਾਲ ਇਨਫੈਕਟਡ ਪਾਏ ਗਏ ਹਨ, ਜਿਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ ਵਧ ਕੇ 10,075 ਹੋ ਗਈ ਹੈ। ਉਹਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿਚ ਦਾਖਲ 75 ਲੋਕਾਂ ਦੀ ਮੌਤ ਹੋ ਗਈ। ਚੀਨ ਤੋਂ ਬਾਅਦ ਈਰਾਨ ਵਿਚ ਇਸ ਵਾਇਰਸ ਦੇ ਸਭ ਤੋਂ ਵਧੇਰੇ ਮਾਮਲੇ ਹਨ। ਈਰਾਨ ਨੇ 19 ਫਰਵਰੀ ਨੂੰ ਪਵਿੱਤਰ ਸ਼ਿਆ ਸ਼ਹਿਰ ਕੋਮ ਵਿਚ ਪਹਿਲੀ ਮੌਤ ਦਾ ਐਲਾਨ ਕੀਤਾ ਸੀ। ਕੋਰੋਨਾਵਾਇਰਸ ਨਾਲ ਪ੍ਰਭਾਵਿਤ ਈਰਾਨ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਇਸ ਮਹਾਮਾਰੀ ਨਾਲ ਨਿਪਟਣ ਵਿਚ ਮਦਦ ਲਈ ਅੰਤਰਰਾਸ਼ਟਰੀ ਮੁਦਰਾ ਫੰਡ ਤੋਂ ਕਰਜ਼ਾ ਮੰਗਿਆ ਹੈ। ਈਰਾਨ ਨੇ 1962 ਤੋਂ ਹੁਣ ਤੱਕ ਆਈ.ਐਮ.ਐਫ. ਤੋਂ ਕਰਜ਼ਾ ਨਹੀਂ ਲਿਆ ਹੈ।


Share