ਕੋਰੋਨਾਵਾਇਰਸ; ਅਮਰੀਕੀ ਹਸਪਤਾਲ ਵੱਲੋਂ ਖੂਨ ਚਡ਼੍ਹਾ ਕੇ ਇਲਾਜ ਦਾ ਪ੍ਰਯੋਗ ਸ਼ੁਰੂ

333
Share

ਹਿਊਸਟਨ , 29 ਮਾਰਚ (ਪੰਜਾਬ ਮੇਲ)-   ਹਿਊਸਟਨ ਦੇ ਇਕ ਪ੍ਰਮੁੱਖ ਹਸਪਤਾਲ ਨੇ ਕੋਵਿਡ-19 ਤੋਂ ਠੀਕ ਹੋਏ ਇਕ ਮਰੀਜ਼ ਦਾ ਖੂਨ ਇਸ ਬੀਮਾਰੀ ਨਾਲ ਗੰਭੀਰ ਰੂਪ ਨਾਲ ਪੀਡ਼ਤ ਇਕ ਰੋਗੀ ਨੂੰ ਚਡ਼੍ਹਾਇਆ ਹੈ ਤੇ ਇਹ ਪ੍ਰਯੋਗ ਇਲਾਜ ਲਈ ਅਜ਼ਮਾਉਣ ਵਾਲੀ ਦੇਸ਼ ਦੀ ਅਜਿਹੀ ਪਹਿਲੀ ਡਾਕਟਰੀ ਸੰਸਥਾ ਬਣ ਗਈ ਹੈ। ਘਾਤਕ ਕੋਰੋਨਾ ਵਾਇਰਸ ਤੋਂ ਪੀਡ਼ਤ ਹੋਣ ਤੋਂ ਬਾਅਦ ਦੋ ਹਫਤੇ ਤੋਂ ਵੱਧ ਸਮੇਂ ਤਕ ਚੰਗੀ ਸਿਹਤ ਵਿਚ ਰਹੇ ਇਕ ਵਿਅਕਤੀ ਨੇ ਬਲੱਡ ਪਲਾਜ਼ਮਾ ਦਾਨ ਦਿੱਤਾ ਹੈ। ਇਸ ਵਿਅਕਤੀ ਨੇ ਇਹ ਬਲੱਡ ਪਲਾਜ਼ਮਾ ਹਿਊਸਟਨ ਮੈਥੋਡਿਸਟ ਹਸਪਤਾਲ ਵਿਚ ‘ਕੋਨਵਾਲੇਸਸੇਂਟ ਸੀਰਮ ਥੈਰੇਪੀ’ ਲਈ ਦਿੱਤਾ ਹੈ। ਇਲਾਜ ਦਾ ਇਹ ਤਰੀਕਾ 1918 ਦੇ ‘ਸਪੈਨਿਸ਼ ਫਲਿਊ’ ਮਹਾਮਾਰੀ ਦੇ ਸਮੇਂ ਦਾ ਹੈ। ਮੈਥੋਡਿਸਟਸ ਰਿਸਰਚ ਇੰਸਟੀਚਿਊਟ ਦੇ ਇਕ ਡਾਕਟਰ ਵਿਗਿਆਨਕ ਡਾ. ਐਰਿਕ ਸਲਾਜਾਰ ਨੇ ਇਕ ਬਿਆਨ ਵਿਚ ਕਿਹਾ, ‘‘ਨੋਵਾਲੇਸਸੈਂਟ ਸੀਰਮ ਥੈਰੇਪੀ ਇਲਾਜ ਦਾ ਇਕ ਮਹੱਤਵਪੂਰਨ ਦਾ ਤਰੀਕਾ ਹੋ ਸਕਦਾ ਹੈ।’’


Share